PreetNama
ਫਿਲਮ-ਸੰਸਾਰ/Filmy

ਯੋ ਯੋ ਹਨੀ ਸਿੰਘ ਦੀ First Kiss, ਮਿੰਟ ‘ਚ ਵੀਡੀਓ ਨੂੰ ਮਿਲੇ ਲੱਖਾਂ ਵਿਊਜ਼, ਜਾਣੋ ਪੂਰਾ ਮਾਮਲਾ

ਚੰਡੀਗੜ੍ਹ: ਪੰਜਾਬ ਤੇ ਬਾਲੀਵੁੱਡ ਦੇ ਫੇਮਸ ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਦਾ ਨਵਾਂ ਗਾਣਾ ‘ਫਸਟ ਕਿਸ’ ਆਊਟ ਹੋ ਗਿਆ ਹੈ। ਉਹ ਇਸ ਗੀਤ ਵਿੱਚ ਇਪਸੀਤਾ (Ipsitaa) ਨਾਲ ਨਜ਼ਰ ਆ ਰਿਹਾ ਹੈ। ਹਨੀ ਸਿੰਘ ਦੇ ਨਵੇਂ ਸੌਂਗ ਦੀ ਵੀਡੀਓ ਰਿਲੀਜ਼ ਹੁੰਦੇ ਹੀ ਇਸ ਨੇ ਯੂ-ਟਿਊਬ ‘ਤੇ ਤਹਿਲਕਾ ਮਚਾ ਦਿੱਤਾ ਹੈ।

ਯੋ ਯੋ ਹਨੀ ਸਿੰਘ ਦੇ ਇਸ ਗਾਣੇ ਨੂੰ ਲੈ ਕੇ ਫੈਨਸ ਵਿੱਚ ਕਾਫੀ ਐਕਸਾਈਟਮੈਂਟ ਹੈ ਜਿਸ ਦਾ ਅੰਦਾਜ਼ਾ ਇਸ ਗਾਣੇ ਦੇ ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਵਿੱਚ ਹੀ ਮਿਲੇ ਲੱਖਾਂ ਤੋਂ ਵੱਧ ਵਿਊਜ਼ ਤੋਂ ਹੀ ਪਤਾ ਲੱਗ ਰਿਹਾ ਹੈ।
ਦੱਸ ਦੇਈਏ ਕਿ ‘First Kiss’ ਨੂੰ ਹਨੀ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਗਾਣੇ ਨੂੰ ਲਿਲ ਗੋਲੀ, ਹੋਮੀ ਦਿਲਵਾਲਾ, ਸਿੰਘਸੱਟਾ ਤੇ ਯੋ ਯੋ ਹਨੀ ਸਿੰਘ ਨੇ ਲਿਖਿਆ ਹੈ। ਫਸਟ ਕਿਸ ਗਾਣੇ ‘ਚ ਇਪਸਿਤਾ ਦਾ ਸਟਾਈਲ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ‘ਤੇ ਭਰਵਾਂ ਹੁੰਗਾਰਾ ਦੇ ਰਹੇ ਹਨ।

ਇਸ ਤੋਂ ਪਹਿਲਾਂ ਹਨੀ ਸਿੰਘ ਦਾ ਇੱਕ ਹੋਰ ਗਾਣਾ ਕੇਅਰ ਨੀ ਕਰਦਾ ਵੀ ਰਿਲੀਜ਼ ਕੀਤਾ ਗਿਆ ਸੀ। ਛਲਾਂਗ ਫਿਲਮ ਦੇ ਗਾਣੇ ਕੇਅਰ ਨੀ ਕਰੀਦਾ ਵਿੱਚ ਹਨੀ ਸਿੰਘ ਦਾ ਰੈਪ ਕਮਾਲ ਦਾ ਹੈ। ਉਸ ਦੇ ਰੈਪ ਨੇ ਸੋਸ਼ਲ ਮੀਡੀਆ ‘ਤੇ ਵੀ ਧਮਾਲ ਪਾ ਦਿੱਤੀ ਸੀ। ਇਸ ਰੈਪ ਨੂੰ ਯੋ ਯੋ ਹਨੀ ਸਿੰਘ ਦੇ ਨਾਲ-ਨਾਲ ਅਲਫਾਜ਼ ਤੇ ਹੋਮੀ ਦਿਲਵਾਲਾ ਨੇ ਲਿਖਿਆ।

Related posts

ਅਮਿਤਾਭ ਤੇ ਕਪਿਲ ਦੀ ਪਹਿਲੀ ਤਨਖ਼ਾਹ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ

On Punjab

ਸਰਦਾਰ ਲੁਕ ਵਿੱਚ ਨਜ਼ਰ ਆਏ ਅਦਾਰਕਾਰ ਅਮਿਤਾਭ ਬੱਚਨ,ਦੇਖੋ ਖ਼ਾਸ ਤਸਵੀਰਾਂ

On Punjab

Amrish Puri Birth Anniversary: ​​ਅਸਲ ਜ਼ਿੰਦਗੀ ‘ਚ ਹਰ ਕਿਸੇ ਦੇ ਹੀਰੋ ਸੀ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ

On Punjab