75.99 F
New York, US
August 5, 2025
PreetNama
ਸਮਾਜ/Social

ਸਪੇਸਐਕਸ ਰਾਕੇਟ ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ

ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ ਸਪੇਸ ਸੈਂਟਰ ਤੋਂ ਐਤਵਾਰ ਨੂੰ ਸਪੇਸੈਕਸ ਰਾਕੇਟ (NASA-SpaceX) ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਇਆ। ਆਪਣੀ 27 ਘੰਟੇ ਦੀ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ ਫਾਲਕਨ ਨਾਂ ਦਾ ਰਾਕੇਟ ਮੰਗਲਵਾਰ ਸਵੇਰੇ ਸਾਢੇ 9 ਵਜੇ ਆਈਐਸਐਸ ‘ਤੇ ਪਹੁੰਚੇਗਾ। ਇਸ ਲਾਂਚ ਦੀ ਖਾਸ ਗੱਲ ਇਹ ਹੈ ਕਿ ਇਹ ਰਾਕੇਟ ਏਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਹੈ।

ਇਸ ਤੋਂ ਪਹਿਲਾਂ ਨਾਸਾ ਰੂਸ ਦੇ ਸੋਯੂਜ਼ ਰਾਕੇਟ ‘ਤੇ ਨਿਰਭਰ ਕਰਦਾ ਸੀ। ਰੂਸ ਪਿਛਲੇ ਲਗਪਗ ਇੱਕ ਦਹਾਕੇ ਤੋਂ ਨਾਸਾ ਨੂੰ ਇਹ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਲਾਂਚ ਦਾ ਨਾਂ ਕਰੂ-1 ਮਿਸ਼ਨ ਰੱਖਿਆ ਗਿਆ ਹੈ। ਲਗਪਗ 18 ਸਾਲ ਪਹਿਲਾਂ ਯੂਐਸ ਨੇ ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਕੰਪਨੀ ਨਾਲ ਸਮਝੌਤਾ ਕੀਤਾ। ਨਾਸਾ ਦਾ ਐਲਨ ਮਸਕ ਦੀ ਕੰਪਨੀ ਦੀ ਮਦਦ ਨਾਲ ਕੰਮ ਕਰਨ ਦਾ ਅਸਲ ਉਦੇਸ਼ ਬ੍ਰਹਿਮੰਡ ਵਿੱਚ ਹੋਰ ਗ੍ਰਿਹਾਂ ‘ਤੇ ਬਸਤੀਆਂ ਸਥਾਪਤ ਕਰਨ ਦਾ ਹੈ।
United States: NASA and SpaceX launch first operational commercial crew mission with four astronauts on board to International Space Station from NASA’s Kennedy Space Center in Florida. (photo cr

ਸਪੇਸੈਕਸ ਦੇ ਇਸ ਕਰੂ ਡਰੈਗਨ ਕੈਪਸੂਲ ਦਾ ਨਾਂ ਰੇਜੀਲਿਏਂਸ ਹੈ। ਇਸ ਮਿਸ਼ਨ ਵਿਚ ਚਾਰ ਪੁਲਾੜ ਯਾਤਰੀ ਹਨ। ਇਨ੍ਹਾਂ ਚੋਂ ਤਿੰਨ ਅਮਰੀਕਾ ਦੇ ਅਤੇ ਇੱਕ ਜਾਪਾਨ ਤੋਂ ਹੈ। ਮਈ ਵਿੱਚ ਨਾਸਾ ਨੇ ਇੱਕ ਪ੍ਰਯੋਗ ਵਜੋਂ ਦੋ ਪੁਲਾੜ ਯਾਤਰੀਆਂ ਰਾਬਰਟ ਬੇਕਨ ਅਤੇ ਡਗਲਸ ਹਰਲੀ ਨੂੰ ਪੁਲਾੜ ਵਿੱਚ ਭੇਜਿਆ। ਇਨ੍ਹਾਂ ਦਾ ਪਰੀਖਣ ਐਂਡੇਵਰ ਨਾਂ ਦੇ ਕੈਪਸੂਲ ਵਿੱਚ ਕੀਤਾ ਗਿਆ ਸੀ। ਇਹ ਪੁਲਾੜ ਰਾਕੇਟ ਅਗਸਤ ਵਿੱਚ ਦੋ ਪੁਲਾੜ ਯਾਨ ਲੈ ਕੇ ਧਰਤੀ ‘ਤੇ ਪਰਤਿਆ ਸੀ।edit – SpaceX) pic.twitter.com/7Ypc26hgFA

Related posts

ਪੁਰਾਤਨ ਸਾਮਾਨ ਸਾਂਭੀ ਬੈਠਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬ ਘਰ, ਜਿਸ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜ੍ਹੀ ਰਹਿ ਜਾਂਦੀ ਹੈ ਹੈਰਾਨ

On Punjab

ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਰਾਜਾਂ ‘ਚ 18 ਦਸੰਬਰ ਤੱਕ ਭਾਰੀ ਬਾਰਿਸ਼ ਦੇ ਆਸਾਰ

On Punjab

‘108’ ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

On Punjab