PreetNama
ਫਿਲਮ-ਸੰਸਾਰ/Filmy

ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕੇਸ ‘ਚ ਪੂਨਮ ਪਾਂਡੇ ਤੇ ਪਤੀ ਸੈਮ ਨੂੰ ਮਿਲੀ ਜ਼ਮਾਨਤ

ਪਣਜੀ: ਅਦਾਕਾਰਾ ਪੂਨਮ ਪਾਂਡੇ (Poonam Pandey) ਤੇ ਉਸ ਦੇ ਪਤੀ ਸੈਮ ਬੰਬੇ (Sam Bombay) ਨੂੰ ਗੋਆ ਦੀ ਇੱਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ, ਹਾਲਾਂਕਿ ਦੋਵੇਂ ਗੋਆ ਤੋਂ ਬਾਹਰ ਨਹੀਂ ਜਾ ਸਕਦੇ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਨਮ ਪਾਂਡੇ ਤੇ ਸੈਮ ਬੰਬੇ ਨੂੰ ਉਦੋਂ ਤੱਕ ਜੇਲ੍ਹ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਉਹ ਦੋਵੇਂ ਵਿਅਕਤੀਗਤ ਜ਼ਮਾਨਤ ਰਾਸ਼ੀ 20,000 ਜਮ੍ਹਾਂ ਨਹੀਂ ਕਰਦੇ। ਇੱਕ ਰਿਪੋਰਟ ਮੁਤਾਬਕ ਦੋਵਾਂ ਨੂੰ ਅਗਲੇ ਛੇ ਦਿਨਾਂ ਲਈ ਪੁਲਿਸ ਸਟੇਸ਼ਨ ਆ ਕੇ ਰੋਜ਼ਾਨਾ ਹਾਜ਼ਰੀ ਲਾਉਣੀ ਪਏਗੀ।

ਦਰਅਸਲ, ਹਾਲ ਹੀ ਵਿੱਚ ਆਪਣੀ ਗੋਆ ਟ੍ਰਿਪ ਦੌਰਾਨ ਉਸ ‘ਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਦਾ ਦੋਸ਼ ਲਾਇਆ ਗਿਆ ਸੀ, ਜਿਸ ਕਾਰਨ ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਪੂਨਮ ਪਾਂਡੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਕਾਨਕੋਨਾ ਥਾਣੇ ਵਿੱਚ ਇੱਕ ਅਣਪਛਾਤੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਹੁਣ ਪੂਨਮ ਪਾਂਡੇ ਪ੍ਰੋਨੋਗ੍ਰਾਫੀ ਫੈਲਾਉਣ ਲਈ ਕਾਨੂੰਨੀ ਮੁਸੀਬਤ ਵਿੱਚ ਹੈ।

ਦੱਸ ਦਈਏ ਕਿ ਵੀਰਵਾਰ ਨੂੰ ਕਾਨਕੋਨਾ ਦੇ ਕਈ ਵਸਨੀਕਾਂ ਨੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸ਼ਹਿਰ ਵਿੱਚ ਬੰਦ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਕਥਿਤ ਤੌਰ ‘ਤੇ ਸ਼ੂਟਿੰਗ ਨਾਲ ਜੁੜੀ ਅਭਿਨੇਤਰੀ ਤੇ ਚਾਲਕ ਦਲ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ। ਬਾਅਦ ਵਿੱਚ ਪੁਲਿਸ ਸੁਪਰਡੈਂਟ ਨੇ ਇੰਸਪੈਕਟਰ ਤੁਕਾਰਾਮ ਚਵਾਨ ਤੇ ਇੱਕ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ। ਮਾਮਲੇ ਦੀ ਜਾਂਚ ਚੱਲ ਰਹੀ ਹੈ।

Related posts

ਲਤਾ ਮੰਗੇਸ਼ਕਰ ਤੋਂ ਬਾਅਦ ਇਹ ਅਦਾਕਾਰਾ ਹੋਈ ਹਸਪਤਾਲ ‘ਚ ਭਰਤੀ!

On Punjab

ਗੁਰਦਾਸ ਮਾਨ ਲਈ ਨਵੀਂ ਮੁਸੀਬਤ, ਬਾਈਕਾਟ ਦਾ ਐਲਾਨ

On Punjab

Sidhu MooseWala New Song : ਮੌਤ ਤੋਂ ਪਹਿਲਾਂ ਕਈ ਗਾਣੇ ਰਿਕਾਰਡ ਕਰ ਗਿਆ ਸੀ ਮੂਸੇਵਾਲਾ, ਨਵੇਂ ਗਾਣਿਆਂ ਨੂੰ ਖ਼ੂਬ ਪਸੰਦ ਕਰ ਰਹੇ ਨੌਜਵਾਨ

On Punjab