PreetNama
ਖਾਸ-ਖਬਰਾਂ/Important News

US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ ‘ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ

ਨਿਊਯਾਰਕ: ਅਮਰੀਕਾ ‘ਚ ਗੋਲਡਨ ਸਟੇਟ ਕਹਿ ਜਾਣ ਵਾਲੇ ਕੈਲੀਫੋਰਨੀਆ (California) ‘ਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ (Joe Biden) ਨੇ ਵੱਡੀ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਬਾਇਡਨ 264 ਚੋਣ ਵੋਟਾਂ ਨਾਲ ਅੱਗੇ ਹੈ, ਜਿਸ ਨੂੰ ਸਿਰਫ ਕੈਲੀਫੋਰਨੀਆ ਤੋਂ 55 ਇਲੈਕਟ੍ਰੋਲ ਵੋਟਾਂ ਮਿਲੀਆਂ ਹਨ। ਇਸ ਨੇ ਟਰੰਪ ਤੇ ਬਾਇਡਨ ਵਿਚਲੇ ਪਾੜੇ ਨੂੰ ਵਧਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਬਾਇਡਨ ਦੀ ਇਸ ਜਿੱਤ ਵਿੱਚ ਭਾਰਤੀ ਮੂਲ ਦੇ ਵੱਡੇ ਤੇ ਅਮੀਰ ਕਾਰੋਬਾਰੀਆਂ ਦਾ ਵੀ ਵੱਡਾ ਹੱਥ ਹੈ।ਭਾਰਤੀ ਮੂਲ ਦੇ ਵਪਾਰੀ ਰਛਪਾਲ ਸਿੰਘ ਕੋਲ ਰਾਊਂਡ ਟੇਬਲ ਪੀਜ਼ਾ ਦੀ ਇੱਕ ਫ੍ਰੈਂਚਾਈਜ਼ੀ ਹੈ। ਇਸ ਦੇ ਨਾਲ ਹੀ ਸਤਵੰਤ ਸਿੰਘ ਗਰੇਵਾਲ ਰਿਅਲ ਸਟੇਟ ਕਾਰੋਬਾਰੀ ਹੈ। ਇਸੇ ਤਰ੍ਹਾਂ ਕਈ ਭਾਰਤੀ ਮੂਲ ਦੇ ਲੋਕਾਂ ਨੇ ਕੈਲੀਫੋਰਨੀਆ ਵਿੱਚ ਬਾਇਡਨ ਦੀ ਜਿੱਤ ਵਿਚ ਵੱਡਾ ਯਾਗਦਾਨ ਪਾਇਆ। ਅਜੈ ਭਦੌੜੀਆ ਵਰਗੇ ਭਾਰਤੀ-ਅਮਰੀਕੀ ਨਾਗਰਿਕ ਬਾਇਡਨ ਦੀ ਟੀਮ ਦੇ ਮੈਂਬਰ ਹਨ ਜਿਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਪ੍ਰਚਾਰ ਕੀਤਾ।
ਕੈਲੀਫੋਰਨੀਆ ਦੀ ਤਰ੍ਹਾਂ ਭਾਰਤੀ-ਅਮਰੀਕੀ ਦੇ ਲੋਕ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਾਈ ਦੇ ਮੈਦਾਨ ਦੇ ਰਾਜ ਫਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਪੈਨਸਿਲਵੇਨੀਆ ਤੇ ਟੈਕਸਾਸ ਵਿਚ ਫੈਸਲਾਕੁੰਨ ‘ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਲੋਰੀਡਾ, ਪੈਨਸਿਲਵੇਨੀਆ ਤੇ ਮਿਸ਼ੀਗਨ ਵਿੱਚ ਭਾਰਤੀ ਮੂਲ ਦੇ ਪੰਜ ਲੱਖ ਵੋਟਰ ਹਨ।

ਦੱਸ ਦਈਏ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਗੰਭੀਰ ਵੋਟਰ ਮੰਨੇ ਜਾਂਦੇ ਹਨ, ਜਿਨ੍ਹਾਂ ਲਈ ਇੱਕ ਅਮਰੀਕੀ ਨਾਗਰਿਕ ਵਜੋਂ ਵੋਟ ਪਾਉਣਾ ਮਾਣ ਤੇ ਜ਼ਿੰਮੇਵਾਰ ਮਹਿਸੂਸ ਹੁੰਦਾ ਹੈ। ਇਸ ਲਈ ਹੀ ਭਾਰਤੀ ਮੂਲ ਦੇ ਲੋਕ ਵੋਟ ਪਾਉਣ ਵਿਚ ਹਮੇਸ਼ਾਂ ਅੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਆਮ ਤੌਰ ‘ਤੇ ਰਿਪਬਲੀਕਨ ਪਾਰਟੀ ਦਾ ਸਮਰਥਕ ਮੰਨਿਆ ਜਾਂਦਾ ਹੈ।

Related posts

10 ਸਾਲ ਬਾਅਦ ਪਹਿਲੀ ਵਾਰ ਅੱਜ ਕਰਨਗੇ ਬਾਇਡਨ ਤੇ ਪੁਤਿਨ ਮੁਲਾਕਾਤ, ਜਾਣੋ – ਕੀ ਹੈ ਗੱਲਬਾਤ ਦਾ ਏਜੰਡਾ

On Punjab

ਟਰੰਪ ਦੇ ਕਸ਼ਮੀਰ ‘ਤੇ ਸਟੈਂਡ ਨਾਲ ਭਾਰਤ-ਅਮਰੀਕਾ ਰਿਸ਼ਤੇ ‘ਚ ਤੜੇੜ!

On Punjab

ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ

On Punjab