PreetNama
ਫਿਲਮ-ਸੰਸਾਰ/Filmy

ਨੈਪੋਟੀਜ਼ਮ ਦੇ ਮੁੱਦੇ ‘ਤੇ ਭੜਕੇ ਸਲਮਾਨ ਖਾਨ, ਲਾਈ ਰਾਹੁਲ ਦੀ ਕਲਾਸ

ਮੁੰਬਈ: ਪਿਛਲੇ ਦਿਨੀਂ ਬਿੱਗ ਬੌਸ ਦੇ ਘਰ ਨੈਪੋਟਿਜ਼ਮ ਦਾ ਮੁੱਦਾ ਛਿੜਿਆ ਸੀ। ਰਾਹੁਲ ਵੈਦਯਾ ਨੇ ਜਾਨ ਕੁਮਾਰ ਸਾਨੂ ਨੂੰ ਨੈਪੋਟਿਜ਼ਮ ਕਾਰਨ ਨੋਮੀਨੇਟ ਕੀਤਾ ਸੀ, ਕਿ ਇਹ ਗਾਇਕ ਕੁਮਾਰ ਸਾਨੂ ਦੇ ਬੇਟੇ ਹਨ। ਇਸ ਤੋਂ ਬਾਅਦ ਸਭ ਨੂੰ ਇੰਤਜ਼ਾਰ ਸੀ ਕਿ ਸਲਮਾਨ ਖਾਨ ਇਸ ‘ਤੇ ਕੀ ਰੀਐਕਸ਼ਨ ਦਿੰਦੇ ਹਨ ਕਿਉਂਕਿ ਇਹ ਮੁਦਾ ਸੁਸ਼ਾਂਤ ਸਿੰਘ ਕੇਸ ਨਾਲ ਕਾਫੀ ਜੁੜਿਆ ਸੀ।

ਇਸ ‘ਤੇ ਸਲਮਾਨ ਖਾਨ ਨੂੰ ਕਾਫੀ criticize ਕੀਤਾ ਗਿਆ ਸੀ। ਵੀਕਐਂਡ ਕਾ ਵਾਰ ‘ਚ ਸਲਮਾਨ ਖਾਨ ਨੇ ਇਸ ਮੁੱਦੇ ‘ਤੇ ਡਿਟੇਲ ‘ਚ ਗੱਲ ਕਰਦੇ ਕਿਹਾ ਕਿ ਕੋਈ ਵੀ ਇਨਸਾਨ ਆਪਣੀ ਮਿਹਨਤ ਤੇ ਦੌਲਤ ਨੂੰ ਜੇ ਆਪਣੇ ਬੱਚਿਆਂ ‘ਤੇ ਲਗਾਉਂਦਾ ਹੈ ਤਾਂ ਉਹ ਬਿਲਕੁਲ ਗਲਤ ਨਹੀਂ। ਇੰਡਸਟਰੀ ‘ਚ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਲੌਂਚ ਕੀਤਾ ਜੋ ਅਜੇ ਬਹੁਤ ਵੱਡੇ ਸਟਾਰ ਹਨ।
ਜਿਨ੍ਹਾਂ ਨੂੰ ਜਨਤਾ ਅੱਜ ਵੀ ਪਸੰਦ ਕਰਦੀ ਹੈ। ਸਭ ਆਪਣੀ ਮਿਹਨਤ ਦੇ ਦਮ ਤੇ ਇਥੇ ਸਰਵਾਈਵ ਕਰ ਰਹੇ ਹਨ, ਨਾ ਕਿ ਨੈਪੋਟਿਜ਼ਮ ਦੇ ਦਮ ‘ਤੇ। ਆਖ਼ਿਰੀ ਫੈਸਲਾ ਜਨਤਾ ਦਾ ਹੁੰਦਾ ਹੈ ਕਿ ਉਹ ਕਿਸ ਨੂੰ ਪਸੰਦ ਕਰਦੇ ਹਨ ਜਾਂ ਕਿਸ ਨੂੰ ਨਹੀਂ। ਉਸ ਲਈ ਜਾਨ ਕੁਮਾਰ ਸਾਨੂ ਅੱਜ ਜੋ ਵੀ ਹੈ ਆਪਣੀ ਮਿਹਨਤ ਕਰਕੇ ਹੈ।

Related posts

ਸ਼ਿਲਪਾ ਸ਼ੈਟੀ ਨੇ Mother’s Day ਮੌਕੇ ਪਾਈ ਖਾਸ ਪੋਸਟ,ਦੱਸੀ ਮਾਂ ਦੀ ਅਹਿਮੀਅਤ

On Punjab

ਅੰਬਨੀਆਂ ਤੋਂ ਲੈ ਕੇ ਫ਼ਿਲਮੀ ਤੇ ਕ੍ਰਿਕੇਟ ਜਗਤ ਦੇ ਸਿਤਾਰਿਆਂ ਨੇ ਯੁਵਰਾਜ ਨੂੰ ਇੰਝ ਦਿੱਤੀ ਵਿਦਾਈ

On Punjab

ਅਕਸ਼ੇ ਕੁਮਾਰ ਨੇ ਯੂ ਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਨਹਾਨੀ ਨੋਟਿਸ

On Punjab