PreetNama
ਖਾਸ-ਖਬਰਾਂ/Important News

ਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰ

ਅਫ਼ਗਾਨਿਸਤਾਨ ਵਿਚ 12 ਸਾਲ ਪਹਿਲੇ ਦੋ ਪੱਤਰਕਾਰਾਂ ਨੂੰ ਅਗਵਾ ਕਰਨ ਵਾਲੇ ਇਕ ਅਫ਼ਗਾਨੀ ਨਾਗਰਿਕ ਹਾਜ਼ੀ ਨਜੀਬੁੱਲ੍ਹਾ ਨੂੰ ਗਿ੍ਫ਼ਤਾਰ ਕਰ ਕੇ ਅਮਰੀਕਾ ਲਿਆਂਦਾ ਗਿਆ ਹੈ। ਬਾਅਦ ‘ਚ ਉਸ ਨੂੰ ਮੈਨਹਟਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਦੀ ਜ਼ਮਾਨਤ ਨਾ-ਮਨਜ਼ੂਰ ਕਰ ਦਿੱਤੀ ਗਈ। ਇਸ ਮਾਮਲੇ ਵਿਚ ਉਮਰ ਕੈਦ ਦੀ ਵਿਵਸਥਾ ਹੈ। ਅਫ਼ਗਾਨਿਸਤਾਨ ‘ਚ ਟਾਈਮਜ਼ ਦੇ ਅਮਰੀਕੀ ਪੱਤਰਕਾਰ ਡੇਵਿਡ ਰੋਹਡੇ ਆਪਣੇ ਅਫ਼ਗਾਨ ਸਹਿਯੋਗੀ ਪੱਤਰਕਾਰ ਤਾਹਿਰ ਲੁਦਿਨ ਦੇ ਨਾਲ ਤਾਲਿਬਾਨ ਅੱਤਵਾਦੀਆਂ ਦਾ ਇੰਟਰਵਿਊ ਲੈਣ ਲਈ ਗਏ ਸਨ, ਅਗਵਾ ਉਸੇ ਸਮੇਂ ਕੀਤਾ ਗਿਆ। ਦੋਵਾਂ ਨੂੰ ਕਾਰ ਦੇ ਡਰਾਈਵਰ ਸਣੇ ਬੰਧਕ ਬਣਾ ਕੇ ਅੱਤਵਾਦੀ ਅਣਦੱਸੀ ਥਾਂ ‘ਤੇ ਲੈ ਗਏ। ਲਗਪਗ ਅੱਠ ਮਹੀਨੇ ਪਿੱਛੋਂ ਨਾਟਕੀ ਅੰਦਾਜ਼ ਵਿਚ ਦੋਵੇਂ ਪੱਤਰਕਾਰ ਪਾਕਿਸਤਾਨ ਦੇ ਆਦਿਵਾਸੀ ਖੇਤਰ ਤੋਂ ਭੱਜਣ ਤੋਂ ਸਫਲ ਹੋ ਗਏ। ਅਗਵਾਕਾਰ ਦੀ ਗਿ੍ਫ਼ਤਾਰੀ ਲਈ ਅਮਰੀਕੀ ਸਰਕਾਰ ਨੇ ਯੂਕਰੇਨ ਦਾ ਧੰਨਵਾਦ ਕੀਤਾ ਹੈ।

Related posts

BCC ਦੇ ਸਰਵੇਖਣ ‘ਚ ਦੁਨੀਆ ਦੇ ਸਰਬੋਤਮ ਨੇਤਾ ਬਣੇ ਮਹਾਰਾਜਾ ਰਣਜੀਤ ਸਿੰਘ

On Punjab

ਅਕਸ਼ੈ ਦੇ 57ਵੇਂ ਜਨਮ ਦਿਨ ’ਤੇ ਫਿਲਮ ‘ਕਨੱਪਾ’ ਦਾ ਪੋਸਟਰ ਰਿਲੀਜ਼

On Punjab

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab