82.22 F
New York, US
July 29, 2025
PreetNama
ਫਿਲਮ-ਸੰਸਾਰ/Filmy

‘KGF 2’ ‘ਚ ਇਸ ਰੂਪ ‘ਚ ਦਿੱਸੇਗੀ ਰਵੀਨਾ, ਜਨਮ ਦਿਨ ‘ਤੇ ਫੈਨਸ ਨੂੰ ਮਿਲਿਆ ਖ਼ਾਸ ਤੌਹਫਾ

ਰਵੀਨਾ ਟੰਡਨ ਦੇ ਜਨਮ ਦਿਨ ਮੌਕੇ ਟੀਮ KGF ਨੇ ਫੈਨਸ ਨੂੰ ਤੋਹਫ਼ਾ ਦਿੱਤਾ ਹੈ। KGF ਦੇ ਦੂਸਰੇ ਭਾਗ ‘ਚ ਲੀਡ ਰੋਲ ਕਰਨ ਵਾਲੀ ਰਵੀਨਾ ਟੰਡਨ ਦਾ ਲੁੱਕ ਰਿਲੀਜ਼ ਹੋਇਆ ਹੈ ਜਿਸ ਵਿੱਚ ਰਵੀਨਾ ਰਾਜਨੀਤਕ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੂਸਰੇ ਭਾਗ ‘ਚ ਰਵੀਨਾ ਦਾ ਕੀ ਰੋਲ ਹੋਵੇਗਾ।

ਫ਼ਿਲਮ KGF ਦੇ ਪਹਿਲੇ ਭਾਗ ਨੇ ਬੋਕਸ ਆਫ਼ਿਸ ‘ਚ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਜੋ ਸਾਊਥ ਇੰਡੀਅਨ ਫ਼ਿਲਮ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ ਪਰ ਫ਼ਿਲਮ ਦੀ ਕਹਾਣੀ ਅਜੇ ਅਧੂਰੀ ਹੈ। ਪਹਿਲੇ ਭਾਗ ‘ਚ ਕਹਾਣੀ ਪੂਰੀ ਨਹੀਂ ਕੀਤੀ ਗਈ ਸੀ, ਜਿਸ ਨੂੰ ਚੈਪਟਰ-2 ‘ਚ ਪੂਰਾ ਕੀਤਾ ਜਾਏਗਾ। ਫੈਨਸ ਇਸ ਦੇ ਦੂਸਰੇ ਭਾਗ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। KGF-2 ਵਿੱਚ ਪਹਿਲੇ ਕਿਰਦਾਰਾਂ ਦੇ ਨਾਲ-ਨਾਲ ਨਵੇਂ ਕਿਰਦਾਰ ਵੀ ਨਜ਼ਰ ਆਉਣਗੇ।ਸੰਜੇ ਦੱਤ ਤੇ ਰਵੀਨਾ ਟੰਡਨ ਅਹਿਮ ਕਿਰਦਾਰ ਕਰਦੇ ਦਿਖਾਈ ਦੇਣਗੇ ਜਿਸ ਕਰਕੇ ਅੱਜ ਰਵੀਨਾ ਟੰਡਨ ਦੇ ਜਨਮਦਿਨ ਨੂੰ ਹੋਰ ਖਾਸ ਬਣਾਉਣ ਲਈ ਉਨ੍ਹਾਂ ਦੀ ਲੁੱਕ ਰਿਵੀਲ ਕੀਤੀ ਗਈ ਹੈ। ਦੂਸਰੇ ਪਾਸੇ ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਫ਼ਿਲਮ ਦੇ ਰਹਿੰਦੇ ਸ਼ੂਟ ਨੂੰ ਪੂਰਾ ਕਰਨ ਦੀ ਤਿਆਰੀ ਕਰ ਲਈ ਹੈ। ਬਸ ਹੁਣ KGF ਚੈਪਟਰ 2 ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Related posts

‘ਕਲੰਕ’ ਮਗਰੋਂ ‘ਸੜਕ’ ‘ਤੇ ਆਈ ਆਲਿਆ ਭੱਟ, ਭੈਣ ਪੂਜਾ ਨੇ ਦਿੱਤੀ ਜਾਣਕਾਰੀ

On Punjab

‘ਟਾਈਗਰ 3’ ‘ਚ ਫਿਰ ਦਿਖੇਗੀ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਜੋੜੀ, ਅਗਲੇ ਸਾਲ ਸ਼ੁਰੂ ਹੋਵੇਗੀ ਸ਼ੂਟਿੰਗ

On Punjab

ਸਤਿੰਦਰ ਸਰਤਾਜ ਦਾ ਨਵਾਂ ਗਾਣਾ, ‘ਔਜ਼ਾਰ’ ਨਾਲ ਕੀਤੀ ਕੁਦਰਤ ਦੀ ਸ਼ਲਾਘਾ

On Punjab