51.28 F
New York, US
October 24, 2026
PreetNama
ਫਿਲਮ-ਸੰਸਾਰ/Filmy

Bigg Boss 14: ਇਹ ਕੰਟੈਸਟੇਂਟ ਜਿੱਤ ਸਕਦਾ ਇਸ ਸਾਲ ਬਿੱਗ ਬੌਸ ਦਾ ਖ਼ਿਤਾਬ, ਹਿਨਾ ਤੇ ਗੌਹਰ ਖਾਨ ਨੇ ਕੀਤਾ ਇਸ਼ਾਰਾ

ਹਾਲ ਹੀ ਵਿੱਚ ਬਿੱਗ ਬੌਸ ਦੇ ਘਰ ‘ਚ ਕੁਝ ਅਜਿਹਾ ਹੋਇਆ ਕਿ ਹਿਨਾ ਅਤੇ ਗੌਹਰ ਘਰ ‘ਚ ਇੱਕ ਕੰਟੈਸਟੇਂਟ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆਈਆਂ। ਇਸ਼ਾਰਿਆਂ ‘ਚ ਉਨ੍ਹਾਂ ਨੇ ਇਸ ਕੰਟੈਸਟੇਂਟ ਨੂੰ ਇਸ ਸੀਜ਼ਨ ਦਾ ਵਿਨਰ ਦੱਸ ਦਿੱਤਾ। ਪਿਛਲੇ ਹਫ਼ਤੇ ਨਿੱਕੀ ਤੰਬੋਲੀ ਨੂੰ ਘਰ ਦੀ ਇੱਕ ਕੰਫਰਮਡ ਮੈਂਬਰ ਐਲਾਨ ਦਿੱਤਾ ਗਿਆ ਸੀ। ਉਥੇ ਹੀ ਨਿੱਕੀ ਦੇ ਇਸ ਟੈਗ ‘ਤੇ ਬਾਕੀ ਕੰਟੈਸਟੇਂਸ ਤੋਂ ਫੀਡਬੈਕ ਲਈ ਕਿਹਾ ਗਿਆ ਸੀ।

ਘਰ ਦੇ ਪੰਜ ਨਵੇਂ ਪਾਰਟੀਸੀਪੇਂਟਸ ਨੂੰ ਛੱਡ ਕੇ ਬਾਕੀ ਚਾਰ ਕੰਟੈਸਟੇਂਟ ਨੇ ਨਿੱਕੀ ਨੂੰ ਟੈਗ ਵਾਪਸ ਲੈਣ ਲਈ ਕਿਹਾ। ਇਸ ਬਾਰੇ ਹਰ ਇਕ ਨੇ ਆਪਣਾ ਤਰਕ ਦਿੱਤਾ। ਜਦੋਂ ਵਾਰੀ ਰੁਬੀਨਾ ਦੀ ਆਈ ਤਾਂ ਉਸ ਨੇ ਨਿੱਕੀ ਦੀਆਂ ਕਈ ਗਲਤੀਆਂ ਸਾਹਮਣੇ ਰੱਖ ਦਿੱਤੀਆਂ। ਉਸ ਨੇ ਕਿਹਾ ਕਿ ਨਿੱਕੀ ਦਾ ਹੰਕਾਰ ਹੈ ਜੋ ਉਨ੍ਹਾਂ ਨੂੰ ਮਨੁੱਖਤਾ ਤੋਂ ਦੂਰ ਰੱਖ ਰਿਹਾ ਹੈ। ਜਿਸ ਕਾਰਨ ਉਹ ਅਕਸਰ ਸਿਰਫ ਅਤੇ ਸਿਰਫ ਆਪਣਾ ਲਾਭ ਬਿਨ੍ਹਾ ਕਿਸੇ ਦੇ ਨੁਕਸਾਨ ਬਾਰੇ ਸੋਚੇ ਵੇਖਦੀ ਹੈ।ਉਥੇ ਹੀ ਜਿਸ ਤਰ੍ਹਾਂ ਰੁਬੀਨਾ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਨਿੱਕੀ ਤੰਬੋਲੀ ਦੀਆਂ ਗਲਤੀਆਂ ਦੱਸੀਆਂ, ਦੋਵੇਂ ਸੀਨੀਅਰਜ਼ ਹਿਨਾ ਅਤੇ ਗੌਹਰ ਖਾਨ ਬਹੁਤ ਪ੍ਰਭਾਵਿਤ ਹੋਏ। ਹਿਨਾ ਨੇ ਇੱਥੋਂ ਤਕ ਕਿ ਗੁਪਤ ਰੂਪ ਵਿੱਚ ਕਿਹਾ- ‘ਰੂਬੀਨਾ ਬਿਗ ਬੌਸ 14’ ਅਤੇ ਗੌਹਰ ਕਹਿੰਦੀ ਹੈ- ‘ਮੈਂ ਹੁਣੇ ਵੇਖਿਆ’। ਯਾਨੀ ਇਸ਼ਾਰਿਆਂ ‘ਚ ਹਿਨਾ ਅਤੇ ਗੌਹਰ ਰੂਬੀਨਾ ਨੂੰ ਬਿੱਗ ਬੌਸ 14 ਦੀ ਸੰਭਾਵਤ ਵਿਜੇਤਾ ਦੱਸ ਰਹੇ ਹਨ। ਹਾਲਾਂਕਿ, ਘਰ ‘ਚ ਮੌਜੂਦ ਤੀਜਾ ਸੀਨੀਅਰ ਸਿਧਾਰਥ ਸ਼ੁਕਲਾ ਉਨ੍ਹਾਂ ਨਾਲ ਸਹਿਮਤ ਨਹੀਂ ਹੋਇਆ।

Related posts

Aamir Khan 57th Birthday : ਆਮਿਰ ਖਾਨ ਨੇ ਮੀਡੀਆ ਨਾਲ ਸੈਲੀਬ੍ਰੇਟ ਕੀਤਾ ਆਪਣਾ 57ਵਾਂ ਜਨਮ-ਦਿਨ, ਜਸ਼ਨ ਦੀ ਵੀਡੀਓ ਵਾਇਰਲ

On Punjab

Ayushmann Khurrana ਨੇ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੂੰ ਦਿੱਤਾ ਪੁਰਸਕਾਰ, ਅਦਾਕਾਰ ਨੂੰ ਯਾਦ ਕਰ ਕੇ ਲਿਖੀ ਕਵਿਤਾ

On Punjab

ਛਾ ਗਿਆ ਹਿਨਾ ਖਾਨ ਦਾ ਅੰਦਾਜ਼ , ਪੈਂਟ ਸੂਟ ਵਿੱਚ ਮੈਗਜੀਨ ਦੇ ਲਈ ਕਰਵਾਇਆ ਫੋਟੋਸ਼ੂਟ

On Punjab