PreetNama
ਸਿਹਤ/Health

Covid-19 New Symptoms: ਕੋਰੋਨਾ ਵਾਇਰਸ ਦਾ ਇਕ ਹੋਰ ਲੱਛਣ, ਅੱਖਾਂ ‘ਚ ਬਣ ਰਹੇ ਹਨ ਖ਼ੂਨ ਦੇ ਧੱਬੇ, ਤੁਸੀਂ ਵੀ ਰਹੋ ਚੌਕਸ

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੁਣ ਤਕ ਪੁਖਤਾ ਇਲਾਜ ਨਹੀਂ ਮਿਲ ਸਕਿਆ। ਉਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਹੁਣ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਅੱਖਾਂ ‘ਚ ਖ਼ੂਨ ਦੇ ਧੱਬੇ ਬਣ ਰਹੇ ਹਨ। ਬਿਹਾਰ ‘ਚ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਹਨ। ਇਹ ਲੋਕ ਅੱਖਾਂ ‘ਚ ਲਾਲ ਨਿਸ਼ਾਨ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਾ ਰਹੇ ਹਨ ਤੇ ਜਾਂਚ ‘ਚ ਕੋਰੋਨਾ ਪਾਜ਼ੇਟਿਵ ਨਿਕਲ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਕੋਰੋਨਾ ਦੇ ਨਵੇਂ ਲੱਛਣ ਸਾਹਮਣੇ ਆਏ ਹਨ। ਸ਼ੁਰੂਆਤ ਸਰਦੀ-ਜ਼ੁਕਾਮ, ਗਲੇ ‘ਚ ਖਾਰਿਸ਼, ਬੁਖ਼ਾਰ ਨਾਲ ਹੋਈ ਸੀ ਤੇ ਫਿਰ ਪੈਰਾਂ ‘ਚ ਲਾਲ ਨਿਸ਼ਾਨ ਦੱਸਿਆ ਗਿਆ।

ਜਾਣਕਾਰੀ ਅਨੁਸਾਰ ਕੋਵਿਡ-19 ਦੇ ਮਾੜੇ ਪ੍ਰਭਾਵ ਅੱਖਾਂ ‘ਤੇ ਦਿਸ ਰਹੇ ਹਨ। ਸਭ ਤੋਂ ਖ਼ਤਰਨਾਕ ਸਥਿਤੀ ਰੈਟਿਨਾ ‘ਚ ਖ਼ੂਨ ਦੇ ਧੱਬੇ ਜੰਮਣਾ ਹੈ। ਪਟਨਾ ਏਮਜ਼ ‘ਚ ਸ਼ੁਰੂਆਤੀ ਦੌਰ ‘ਚ ਰੈਟਿਨਾ ‘ਚ ਖ਼ੂਨ ਦੇ ਧੱਬਿਆਂ ਨੂੰ ਪੋਸਟ ਕੋਵਿਡ-19 ਦਾ ਲੱਛਣ ਮੰਨਿਆ ਗਿਆ ਸੀ। ਉਥੇ ਹੀ ਆਈਜੀਆਈਐੱਮਐੱਸ ਦੇ ਡਾਕਟਰਾਂ ਨੇ ਜਦੋਂ ਅਜਿਹੇ ਰੋਗੀਆਂ ਦੀ ਕੋਵਿਡ-19 ਜਾਂਚ ਕੀਤੀ ਤਾਂ ਰਿਪੋਰਟ ਪਪਟਨਾ ਏਮਜ਼ ਦੇ ਡਾਕਟਰ ਸੰਜੀਵ ਕੁਮਾਰ ਅਨੁਸਾਰ ਹੁਣ ਤਕ ਇੱਥੇ ਕਰੀਬ 30 ਰੋਗੀ ਭਰਤੀ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਅੱਖਾਂ ‘ਚ ਖ਼ੂਨ ਦੇ ਧੱਬੇ ਹਨ। ਕਾਰਨੀਆ ਥ੍ਰਾਮਬੋਸਿਸ ਕਾਰਨ ਅਜਿਹਾ ਹੁੰਦਾ ਹੈ। ਅਜਿਹੇ ਰੋਗੀਆਂ ਨੂੰ ਅੱਖਾਂ ਤੇ ਸਿਰ ‘ਚ ਦਰਦ ਰਹਿਣ ਨਾਲ ਧੁੰਦਲਾ ਦਿਸਣ ਦੀ ਸਮੱਸਿਆ ਹੁੰਦੀ ਹੈ। ਰੈਟਿਨਾ ‘ਚ ਖ਼ੂਨ ਦੇ ਧੱਬੇ ਜੰਮਣਾ ਖ਼ਤਰਨਾਕ ਲੱਛਣ ਹੈ। ਬਿਮਾਰੀ ਗੰਭੀਰ ਹੋਣ ‘ਤੇ ਸਥਾਈ ਰੂਪ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ।
ਡਾਕਟਰ ਨੂੰ ਕਦੋਂ ਦਿਖਾਓ

ਡਾਕਟਰਾਂ ਅਨੁਸਾਰ ਜੇ ਅੱਖਾਂ ‘ਚ ਖਾਰਿਸ਼, ਜਲਣ ਤੇ ਪਾਣੀ ਆਉਣਾ, ਅੱਖਾਂ ‘ਚ ਤੇਜ਼ ਦਰਦ ਤੇ ਹੇਠਾਂ ਕਾਲੇ ਹਿੱਸੇ ‘ਚ ਸੋਜ਼ਿਸ਼ ਦੀ ਸਮੱਸਿਆ ਆਮ ਤੋਂ ਜ਼ਿਆਦਾ ਸਮੇਂ ਤਕ ਰਹਿੰਦੀ ਹੈ ਤਾਂ ਤੁਰੰਤ ਮਾਹਿਰ ਨੂੰ ਦਿਖਾਉਣਾ ਚਾਹੀਦਾ ਹੈ। ਦਰਅਸਲ ਕੋਰੋਨਾ ਵਾਇਰਸ ਸਮੇਤ ਸਾਰੇ ਵਾਇਰਲ ਇਨਫੈਕਸ਼ਨ ਦੌਰਾਨ ਅੱਖਾਂ ਸਮੇਤ ਪੂਰੇ ਸਰੀਰ ‘ਚ ਖ਼ੂਨ ਦਾ ਪ੍ਰਵਾਹ ਵੱਧ ਜਾਂਦਾ ਹੈ। ਵਾਇਰਲ ਠੀਕ ਹੋਣ ਦੇ ਨਾਲ ਹੀ ਅੱਖਾਂ ਆਮ ਵਾਂਗ ਹੋ ਜਾਂਦੀਆਂ ਹਨ ਪਰ ਅਜੇ ਕੋਰੋਨਾ ਹੋਰ ਵਾਇਰਲ ਤੋਂ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਿਹਾ ਹੈ।

Posted By: Harjinder Sodhi

Related posts

Foods to Avoid in Cold & Cough : ਠੰਢ ’ਚ ਸਰਦੀ-ਜ਼ੁਕਾਮ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਕਰੋ ਪਰਹੇਜ਼, ਵਰਨਾ ਵੱਧ ਸਕਦੀ ਹੈ ਪਰੇਸ਼ਾਨੀ

On Punjab

N-95 ਮਾਸਕ ਦੀ ਵਰਤੋਂ ਤੇ ਸਿਹਤ ਮੰਤਰਾਲੇ ਦੀ ਚੇਤਾਵਨੀ, ਹੋ ਸਕਦਾ ਖ਼ਤਰਨਾਕ

On Punjab

ਮੌਤ ਤੋਂ ਬਾਅਦ ਵੀ ਕਰੋਨਾ ਵਾਇਰਸ ਨੇ ਨਹੀਂ ਛੱਡਿਆ ਔਰਤ ਦਾ ਪਿੱਛਾ, ਇੰਝ ਰੁਲੀ ਲਾਸ਼

On Punjab