PreetNama
ਸਮਾਜ/Social

ਭਾਰਤ ਨੇ ਚੀਨ ਨੂੰ ਫੌਜ ਪਿੱਛੇ ਹਟਾਉਣ ਲਈ ਕਿਹਾ, ਤਣਾਅ ਜਾਰੀ ਰਹਿਣ ਦੇ ਆਸਾਰ

ਲੱਦਾਖ: ਭਾਰਤ ਤੇ ਚੀਨ ਵਿਚਾਲੇ ਪੰਜ ਮਹੀਨੇ ਤੋਂ ਤਣਾਅ ਜਾਰੀ ਹੈ। ਆਪਸੀ ਖਿੱਚੋਤਾਣ ਤੇ ਤਣਾਅ ਘੱਟ ਕਰਨ ਲਈ ਸੋਮਵਾਰ ਭਾਰਤ ਤੇ ਚੀਨ ਨੇ ਸੱਤਵੇਂ ਦੌਰ ਦੀ ਫੌਜੀ ਵਾਰਤਾ ਕੀਤੀ। ਇਸ ਬੈਠਕ ‘ਚ ਭਾਰਤ ਨੇ ਬੀਜਿੰਗ ਨੂੰ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਸਥਾਪਿਤ ਕਰਨ ਲਈ ਅਤੇ ਵਿਵਾਦ ਦੇ ਸਾਰੇ ਬਿੰਦੂਆਂ ਤੋਂ ਚੀਨੀ ਫੌਜੀਆਂ ਦੀ ਮੁਕੰਮਲ ਵਾਪਸੀ ਲਈ ਕਿਹਾ।

ਸੂਤਰਾਂ ਮੁਤਾਬਕ ਪੂਰਬੀ ਲੱਦਾਖ ‘ਚ ਕੋਰ ਕਮਾਂਡਰ ਪੱਧਰ ਦੀ ਵਾਰਤਾ ਦੁਪਹਿਰ ਕਰੀਬ 12 ਵਜੇ LAC ‘ਤੇ ਚੁਸ਼ੂਲ ਖੇਤਰ ‘ਚ ਭਾਰਤੀ ਇਲਾਕੇ ‘ਚ ਹੋਈ ਅਤੇ ਸਾਢੇ ਅੱਠ ਵਜੇ ਤੋਂ ਬਾਅਦ ਵੀ ਜਾਰੀ ਰਹੀ। ਸਰਹੱਦੀ ਵਿਵਾਦ ਛੇਵੇਂ ਮਹੀਨੇ ‘ਚ ਦਾਖਲ ਹੋ ਚੁੱਕਾ ਹੈ। ਵਿਵਾਦ ਦੇ ਛੇਤੀ ਹੱਲ ਨਿੱਕਲਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਦੋਵਾਂ ਦੇਸ਼ਾਂ ਨੇ ਬੇਹੱਦ ਉਚਾਈ ਵਾਲੇ ਖੇਤਰਾਂ ‘ਚ ਕਰੀਬ ਇਕ ਲੱਖ ਫੌਜੀ ਤਾਇਨਾਤ ਕੀਤੇ ਹਨ ਜੋ ਲੰਬੀ ਖਿਚੋਤਾਣ ‘ਚ ਡਟੇ ਰਹਿਣ ਦੀ ਤਿਆਰੀ ਹੈ।ਵਾਰਤਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਪਰ ਸੂਤਰਾਂ ਮੁਤਾਬਕ ਏਜੰਡਾ ਵਿਵਾਦ ਦੇ ਸਾਰੇ ਬਿੰਦੂਆਂ ਤੋਂ ਫੌਜ ਦੀ ਵਾਪਸੀ ਦੀ ਗੱਲ ਨੂੰ ਅੰਤਿਮ ਰੂਪ ਦੇਣਾ ਸੀ। ਭਾਰਤੀ ਵਫਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਵਿਦੇਸ਼ ਮੰਤਰਾਲੇ ‘ਚ ਪੂਰਬੀ ਏਸ਼ੀਆ ਮਾਮਲਿਆਂ ਦੇ ਸੰਯੁਕਤ ਸਕੱਤਕ ਨਵੀਨ ਸ੍ਰੀਵਾਸਤਵ ਕਰ ਰਹੇ ਸਨ। ਅਜਿਹਾ ਮੰਨਿਆ ਜਾਂਦਾ ਕਿ ਵਾਰਤਾ ‘ਚ ਚੀਨੀ ਵਿਦੇਸ਼ ਮੰਤਰਾਲੇ ਦਾ ਇਕ ਅਧਿਕਾਰੀ ਵੀ ਚੀਨੀ ਵਫਦ ਦਾ ਹਿੱਸਾ ਰਿਹਾ।

Related posts

ਅਮਰੀਕਾ ‘ਚ ਜੁਲਾਈ ਤੱਕ ਖਤਮ ਹੋ ਸਕਦਾ ਹੈ ਕੋਰੋਨਾ ਵਾਇਰਸ: ਟਰੰਪ

On Punjab

America Covid19 Updates : ਅਮਰੀਕਾ ‘ਚ ਕੋਰੋਨਾ ਦਾ ਕਹਿਰ, ਜਨਵਰੀ ‘ਚ 35 ਲੱਖ ਤੋਂ ਵੱਧ ਬੱਚੇ ਹੋਏ ਕੋਰੋਨਾ ਪਾਜ਼ੀਟਿਵ

On Punjab

ਸਟਰੀਟ ਵੈਂਡਰਾਂ ਦੇ ਲਾਇਸੈਂਸ ਰੱਦ ਕਰਨ ਦਾ ਵਿਰੋਧ

On Punjab