53.64 F
New York, US
April 26, 2026
PreetNama
ਰਾਜਨੀਤੀ/Politics

ਕੋਰੋਨਾ ਰੋਕਥਾਮ ਲਈ ਮੋਦੀ ਕਰਨਗੇ ਜਨ ਅੰਦੋਲਨ ਦਾ ਆਗਾਜ਼

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਰੋਕਥਾਮ ਲਈ ਵੀਰਵਾਰ ਯਾਨੀ ਅੱਜ ਜਨ ਅੰਦੋਲਨ ਦਾ ਆਗਾਜ਼ ਕਰਨਗੇ। ਅਕਤੂਬਰ ਤੋਂ ਦਸੰਬਰ ਤਕ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਣ ਵਾਲੇ ਇਸ ਅਭਿਆਨ ‘ਚ ਨਵਰਾਤਰੇ, ਦੁਰਗਾ ਪੂਜਾ, ਛਠ ਪੂਜਾ, ਦੀਵਾਲੀ, ਦੁਸਹਿਰਾ, ਕ੍ਰਿਸਮਿਸ ਤੇ ਸਰਦੀਆਂ ‘ਚ ਕੋਰੋਨਾ ਤੋਂ ਬਚਾਅ ਕਿਵੇਂ ਕਰੀਏ ਇਸ ‘ਤੇ ਫੋਕਸ ਰਹੇਗਾ।

ਇਸ ਦੇ ਨਾਲ ਹੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਦੀ ਮਾਰ ਝੱਲ ਰਹੀ ਅਰਥ ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਸ਼ੁਰੂ ਕੀਤੀਆਂ ਗਤੀਵਿਧੀਆਂ ‘ਚ ਲੋਕਾਂ ਦੀ ਆਵਾਜਾਈ ‘ਚ ਵਾਧੇ ਨੂੰ ਦੇਖਦਿਆਂ ਇਹ ਅਭਿਆਨ ਚਲਾਇਆ ਜਾਵੇਗਾ। ਤਿਉਹਾਰਾਂ ‘ਤੇ ਧਾਰਮਿਕ ਤੇ ਸਮਾਜਿਕ ਆਯੋਜਨਾਂ ‘ਚ ਵੱਡੇ ਪੱਧਰ ‘ਤੇ ਲੋਕ ਇਕੱਠੇ ਹੁੰਦੇ ਹਨ। ਅਜਿਹੇ ‘ਚ ਅਭਿਆਨ ਦਾ ਮਕਸਦ ਕੋਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਅਭਿਆਨ ‘ਚ ਲੋਕਾਂ ਨੂੰ ਆਪਣੇ ਪੱਧਰ ‘ਤੇ ਹਿੱਸੇਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾਵੇਗੀ। ਜਿਸ ‘ਚ ਮਾਸਕ ਪਹਿਣਨਾ, ਸਰੀਰਕ ਦੂਰੀ ਬਣਾਈ ਰੱਖਣਾ ਤੇ ਸਫਾਈ ਰੱਖਣ ‘ਚ ਯਤਨਾਂ ਨੂੰ ਬੜਾਵਾ ਦੇਣਾ ਆਦਿ ਸ਼ਾਮਲ ਹੈ।

Related posts

‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਆਮਦਨ ਦੀ ਸੀਮਾ ਹੁੰਦੀ ਤਾਂ ਬਿਹਤਰ ਹੁੰਦਾ: ਹਾਈ ਕੋਰਟ

On Punjab

ਚੰਡੀਗੜ੍ਹ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ

On Punjab

‘ਲਾਪਤਾ ਸਰੂਪਾਂ’ ਦੇ ਮਾਮਲੇ ’ਤੇ ਸਰਕਾਰ ਦੇ ਯੂ-ਟਰਨ ਤੋਂ ਬਾਅਦ ਬੰਗਾ ਦਾ ‘ਰਸੋਖ਼ਾਨਾ’ ਅਸਥਾਨ ਚਰਚਾ ਵਿੱਚ

On Punjab