PreetNama
ਫਿਲਮ-ਸੰਸਾਰ/Filmy

ਕਿਸਾਨ ਧਰਨੇ ਤੋਂ ਪਰਤਦੇ ਗਾਇਕ ਜੱਸ ਬਾਜਵਾ ਦੀ ਕਾਰ ਟਰੱਕ ਨਾਲ ਟਕਰਾਈ

ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ ਬੀਤੀ ਰਾਤ ਕਿਸਾਨ ਧਰਨੇ ਤੋਂ ਆਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਅੰਦਰ ਜੱਸ ਬਾਜਵਾ ਸਣੇ ਉਨ੍ਹਾਂ ਦੇ ਦੋਸਤ ਵੀ ਸਵਾਰ ਸੀ।
ਪਿਛਲੇ ਕਈ ਦਿਨਾਂ ਤੋਂ ਖੇਤੀ ਐਕਟ ਖਿਲਾਫ ਗਾਇਕ ਜੱਸ ਬਾਜਵਾ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨਾਂ ‘ਚ ਹਿੱਸਾ ਲੈ ਰਹੇ ਹਨ। ਬੀਤੇ ਦਿਨ ਵੀ ਜੱਸ ਬਾਜਵਾ ਸਿਰਸਾ (ਹਰਿਆਣਾ) ਤੋਂ ਧਰਨੇ ‘ਚ ਸ਼ਾਮਲ ਹੋ ਵਾਪਸ ਆ ਰਹੇ ਸੀ। ਜਦੋਂ ਰਸਤੇ ਵਿੱਚ ਅਵਾਰਾ ਪਸ਼ੂ ਉਨ੍ਹਾਂ ਦੀ ਗੱਡੀ ਅੱਗੇ ਆ ਗਏ। ਪਸ਼ੂਆਂ ਦਾ ਬਚਾਅ ਕਰਦੇ ਹੋਏ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ।
ਹਾਦਸੇ ‘ਚ ਉਨ੍ਹਾਂ ਦੀ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਹੈ। ਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਕਾਰ ‘ਚ ਮਜੂਦ ਲੋਕਾਂ ਦੀ ਜਾਨ ਬੱਚ ਗਈ। ਜੱਸ ਬਾਜਵਾ ਦੀ ਬਾਂਹ ਤੇ ਸੱਟ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਬਾਵਜੂਦ ਜੱਸ ਬਾਜਵਾ ਅੱਜ ਕਿਸਾਨ ਜਥੇਬੰਦੀਆਂ ਨਾਲ ਹੋ ਰਹੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ।

Related posts

ਜਦੋਂ ਮੌਤ ਦੇ ਮੂੰਹ ‘ਤੇ ਪਹੁੰਚ ਗਏ ਸੀ ਅਮਿਤਾਭ, 38 ਸਾਲ ਪਹਿਲਾਂ ਹਾਦਸੇ ਕਾਰਨ ਹੋਏ ਸੀ ਅਜਿਹੀ ਹਾਲਤ

On Punjab

ਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂ

On Punjab

ਸਲਮਾਨ ਖਾਨ ਪੂਰੇ ਦੇਸ਼ ‘ਚ ਖੋਲ੍ਹਣਗੇ 300 ਜਿੰਮ

On Punjab