PreetNama
ਫਿਲਮ-ਸੰਸਾਰ/Filmy

ਆਸਟ੍ਰੇਲੀਆ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣਗੀਆਂ ਤਿੰਨ ਬਾਲੀਵੁੱਡ ਫ਼ਿਲਮਾਂ

ਚੰਡੀਗੜ੍ਹ: ਆਸਟ੍ਰੇਲੀਆ ਦੇ ਸਿਨੇਮਾਘਰਾਂ ‘ਚ ਬਾਲੀਵੁੱਡ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ ‘ਦਿਲ ਬੇਚਾਰਾ’ ਦੇ ਨਾਲ-ਨਾਲ ‘ਸੜਕ-2’ ਤੇ ‘ਲੂਟਕੇਸ’ ਆਸਟ੍ਰੇਲੀਆ ‘ਚ ਅਗਲੇ ਮਹੀਨੇ ਰਿਲੀਜ਼ ਹੋਣਗੀਆਂ।

8 ਅਕਤੂਬਰ ਨੂੰ ਫ਼ਿਲਮ ‘ਲੂਟਕੇਸ’, 15 ਅਕਤੂਬਰ ਨੂੰ ‘ਦਿਲ ਬੇਚਾਰਾ’ ਤੇ 22 ਅਕਤੂਬਰ ਨੂੰ ‘ਸੜਕ-2’ ਆਸਟ੍ਰੇਲੀਆ ਦੇ ਸਿਨੇਮਾਘਰਾਂ ‘ਚ ਦੇਖੀਆਂ ਜਾਣਗੀਆਂ। ਸਿਰਫ ਵਿਕਟੋਰੀਆ ਸਟੇਟ ‘ਚ ਇਹ ਫ਼ਿਲਮਾਂ ਰਿਲੀਜ਼ ਨਹੀਂ ਹੋਣਗੀਆਂ, ਸਗੋਂ ਉੱਥੋਂ ਦੇ ਭਾਰਤੀ ਫੈਨਜ਼ ਤੇ ਅਸਟਰੇਲੀਅਨ ਲੋਕ ਬਾਕੀ ਰਾਜਾਂ ‘ਚ ਇਨ੍ਹਾਂ ਫ਼ਿਲਮਾਂ ਨੂੰ ਵੇਖ ਸਕਣਗੇ।

‘ਲੂਟਕੇਸ’, ‘ਦਿਲ ਬੇਚਾਰਾ’ ਤੇ ‘ਸੜਕ-2’ ਨੂੰ ਪਹਿਲਾ ਤੋਂ ਹੀ ਡਿਜੀਟਲ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਇੰਡੀਆ ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਕੀ ਦੇਸ਼ਾ ‘ਚ ਭਾਰਤੀ ਫੈਨਜ਼ ਇਨ੍ਹਾਂ ਫ਼ਿਲਮਾਂ ਨੂੰ ਵੇਖਣਾ ਚਾਹੁੰਦੇ ਹਨ ਜਿਸ ਕਰਕੇ ਆਸਟ੍ਰੇਲੀਆ ਸਿਨੇਮਾ ਇਨ੍ਹਾਂ ਫ਼ਿਲਮਾਂ ਨੂੰ ਰਿਲੀਜ਼ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਫਿਜੀ ਸੁਸ਼ਾਂਤ ਰਾਜਪੂਤ ਦੀ ਆਖ਼ਿਰੀ ਫ਼ਿਲਮ ‘ਦਿਲ ਬੇਚਾਰਾ’ ਨੂੰ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਿਥੇ ਸੁਸ਼ਾਂਤ ਦੇ ਫੈਨਜ਼ ਵੱਡੀ ਗਿਣਤੀ ‘ਚ ਫ਼ਿਲਮ ਵੇਖਣ ਪਹੁੰਚੇ ਸੀ।

Related posts

ਟਾਈਗਰ ਤੇ ਰਿਤਿਕ ਦੀ ‘ਵਾਰ’ ਦੇਖ ਫੈਨਸ ਹੋਏ ਖੁਸ਼, ਵੇਖੋ ਵੀਡੀਓ

On Punjab

ਨਹੀਂ ਰਹੇ James Bond, 90 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

On Punjab

11,000 ‘ਚ ਬਣੇ ਗੀਤ ਦੇ ਯੂਟਿਊਬ ‘ਤੇ 1 ਬਿਲੀਅਨ ਵਿਊਜ਼

On Punjab