78.06 F
New York, US
November 1, 2024
PreetNama
ਸਿਹਤ/Health

ਵਾਲਾਂ ਨੂੰ ਦਿਓ ਹੈਲਦੀ ਅਤੇ ਸਮੂਦ ਲੁੱਕ

ਟਿ੍ਰਮਿੰਗ ਕਰਾਓ
ਜੇ ਤੁਹਾਡੇ ਵਾਲ ਲੰਬੇ ਹਨ ਤਾਂ ਇਨ੍ਹਾਂ ਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੁੰਦਾ, ਇਸ ਲਈ ਹਰ ਦੋ ਮਹੀਨੇ ‘ਚ ਤੁਹਾਨੂੰ ਇਨ੍ਹਾਂ ਦੀ ਟਿ੍ਰਮਿੰਗ ਲਈ ਰੈਗੂਲਰ ਸੈਲੂਰ ਨੂੰ ਵਿਜ਼ਿਟ ਕਰਨਾ ਹੀ ਹੋਵੇਗਾ। ਸਪਿਲਟ ਐਂਡਸ ਤੋਂ ਬਚਣ ਲਈ ਤਾਂ ਵਾਲਾਂ ਨੂੰ ਰੈਗੂਲਰ ਟਿ੍ਰਮਿੰਗ ਕਰਾਉਣਾ ਬਹੁਤ ਜ਼ਰੂਰੀ ਹੈ, ਅਜਿਹਾ ਕਰਨ ਨਾਲ ਤੁਹਾਡੇ ਵਾਲ ਹੈਲਦੀ ਬਣਏ ਰਹਿਣਗੇ।
ਟਾਈਟ ਗੁੱਤ ਨਾ ਕਰੋ
ਜੇ ਤੁਹਾਡੇ ਵਾਲ ਜ਼ਿਆਦਾ ਲੰਬੇ ਹਨ ਤਾਂ ਖਿੱਚ ਕੇ ਟਾਈਟ ਗੁੱਤ ਕਰਨ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਸਕੈਲਪ ‘ਤੇ ਜ਼ਿਆਦਾ ਖਿਚਾਅ ਬਣੇਗਾ ਅਤੇ ਤੁਹਾਨੂੰ ਸਿਰ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਹੇਅਰ ਸਪ੍ਰੇਅ ਦੀ ਵਰਤੋਂ ਕਦੇ-ਕਦੇ
ਹੇਅਰ ਸਪ੍ਰੇਅ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ, ਜਦੋਂ ਵਾਲ ਬਹੁਤ ਜ਼ਿਆਦਾ ਉਡੇ ਹੋਏ ਨਜ਼ਰ ਆਉਣ। ਜੇ ਤੁਸੀਂ ਆਪਣੇ ਵਾਲਾਂ ਨੂੰ ਸੈਟ ਕਰਨ ਲਈ ਇਸ ਦੀ ਜ਼ਿਆਦਾ ਵਰਤੋਂ ਕਰੋਗੇ ਤਾਂ ਤੁਹਾਡੇ ਲੰਬੇ ਵਾਲ ਡੈਮੇਜ ਹੋ ਜਾਣਗੇ। ਹੇਅਰ ਸਪ੍ਰੇਅ ਦੀ ਜ਼ਿਆਦਾ ਵਰਤਰੋਂ ਕਰਨ ਨਾਲ ਵਾਲ ਡ੍ਰਾਈ ਹੋ ਜਾਂਦੇ ਹਨ ਅਤੇ ਝੜਨ ਵੀ ਲੱਗਦੇ ਹਨ।
ਗਿੱਲੇ ਵਾਲਾਂ ਵਿੱਚ ਕੰਘੀ ਨਾ ਕਰੋ
ਜਦੋਂ ਤੁਹਾਡੇ ਵਾਲ ਗਿੱਲੇ ਹੁੰਦੇ ਹਨ, ਉਦੋਂ ਉਨ੍ਹਾਂ ਨੂੰ ਬਿਲਕੁਲ ਨਹੀਂ ਛੇੜਨਾ ਚਾਹੀਦਾ। ਜੇ ਛੇੜੋਗੇ ਤਾਂ ਇਹ ਝੜਨ ਲੱਗਣਗੇ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਿੱਲ ਵਾਲ ਛੇੜਨ ਨਾਲ ਕਿਊਟੀਕਲ ਡੈਮੇਜ ਹੋ ਜਾਂਦੇ ਹਨ, ਇਸ ਲਈ ਗਿੱਲ ਵਾਲਾਂ ਨੂੰ ਨਾ ਤਾਂ ਜ਼ੋਰ ਨਾਲ ਝਟਕੋ ਅਤੇ ਨਾ ਹੀ ਉਨ੍ਹਾਂ ‘ਚ ਕੰਘੀ ਕਰੋ।
ਕੰਡੀਸ਼ਨਰ ਲਾਓ
ਜੇ ਤੁਸੀਂ ਵਾਲ ਧੋਣ ਤੋਂ ਬਾਅਦ ਆਪਣੇ ਵਾਲਾਂ ਵਿੱਚ ਕੰਡੀਸ਼ਨਰ ਨਹੀਂ ਲਾਉਂਦੇ ਤਾਂ ਜ਼ਰੂਰ ਲਾਓ। ਇਸ ਨਾਲ ਵਾਲ ਮਜ਼ਬੂਤ, ਸਾਫਟ ਅਤੇ ਸਮੂਦ ਬਣਦੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਕੰਡੀਸ਼ਨਰ ਯੂਜ਼ ਕਰਨ ਨਾਲ ਤੁਹਾਡੇ ਵਾਲ ਜਲਦੀ ਆਇਲੀ ਹੋ ਜਾਂਦੇ ਹਨ ਤਾਂ ਸਿਰਫ ਐਂਡਸ ‘ਤੇ ਹੀ ਇਸ ਨੂੰ ਲਾਓ, ਇਸ ਨਾਲ ਵਾਲ ਸਮੂਥ ਦਿਸਣਗੇ।
ਡ੍ਰਾਇਰ ਜਾਂ ਸਟ੍ਰੇਟਨਰ ਦੀ ਘੱਟ ਵਰਤੋਂ ਕਰੋ
ਡ੍ਰਾਇਰ ਜਾਂ ਸਟ੍ਰੇਟਨਰ ਦੀ ਜ਼ਿਆਦਾ ਵਰਤੋਂ ਨਾ ਕਰੋ। ਇਸ ਨਾਲ ਵਾਲਾਂ ਦਾ ਨੈਚੁਰਲ ਮੁਆਇਸਚੁਈਰਜ਼ ਖਤਮ ਹੋ ਜਾਂਦਾ ਹੈ ਅਤੇ ਵਾਲ ਜ਼ਿਆਦਾ ਡਰਾਈ ਹੋਣ ਲੱਗਦੇ ਹਨ ਤੇ ਜਿਵੇਂ ਜਿਵੇਂ ਵਾਲ ਜ਼ਿਆਦਾ ਡਰਾਈ ਹੁੰਦੇ ਹਨ, ਜਲਦੀ ਟੁੱਟਣ ਅਤੇ ਡਿੱਗਣ ਲੱਗਦੇ ਹਨ। ਜਿੱਥੋਂ ਤੱਕ ਹੋ ਸਕੇ ਹੀਟ ਪ੍ਰੋਟੈਕਸ਼ਨ ਸਪ੍ਰੇਅ ਦੀ ਵਰਤੋਂ ਕਰਨ ਤੋਂ ਬਾਅਦ ਹੀ ਕੋਈ ਹੀਟਿੰਗ ਟੂਲ ਦੀ ਵਰਤੋਂ ਕਰੋ। ਅਜਿਹਾ ਹਫਤੇ ਵਿੱਚ ਇੱਕ ਵਾਰ ਤੋਂ ਜ਼ਿਆਦਾ ਨਾ ਕਰੋ।

Related posts

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !

On Punjab

Pathan Advance Booking : ‘ਪਠਾਣ’ ਲਈ ਘੱਟ ਨਹੀਂ ਹੋ ਰਿਹਾ ਸ਼ਾਹਰੁਖ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼, ਬੁੱਕ ਕਰ ਲਿਆ ਸਾਰਾ ਥੀਏਟਰ

On Punjab

ਸ਼ੂਗਰ ਦੇ ਮਰੀਜ਼ ਕਰਨ ਇਸ ਆਟੇ ਦਾ ਇਸਤੇਮਾਲ

On Punjab