PreetNama
ਫਿਲਮ-ਸੰਸਾਰ/Filmy

ਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏ

ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕਦੇ ਵੀ ਨਸ਼ਾ ਨਹੀਂ ਲਿਆ ਹੈ। ਜੋ ਵੀ ਖ਼ਬਰਾਂ ਚੱਲ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਾਨੂੰਨੀ ਲੜਾਈ ਲੜਾਂਗੀ।

ਐਨਸੀਬੀ ਦੇ ਸੂਤਰਾਂ ਅਨੁਸਾਰ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਡਰੱਗਸ ਕੇਸ ਵਿੱਚ ਆਇਆ ਹੈ। ਡਰੱਗਸ ਪੈਡਲਰ ਅਨੁਜ ਕੇਸ਼ਵਾਨੀ ਨੇ ਦੀਆ ਮਿਰਜ਼ਾ ਦਾ ਨਾਮ ਲਿਆ ਹੈ। ਸੂਤਰਾਂ ਅਨੁਸਾਰ ਕੇਸ਼ਵਾਨੀ ਨੇ ਦੱਸਿਆ ਕਿ ਦੀਆ ਦਾ ਮੈਨੇਜਰ ਨਸ਼ੇ ਖਰੀਦਦਾ ਸੀ, ਸਬੂਤ ਵੀ ਦਿੱਤੇ ਗਏ ਹਨ। ਹੁਣ ਐਨਸੀਬੀ ਇਸ ਮਾਮਲੇ ਵਿੱਚ ਛੇਤੀ ਹੀ ਪੁੱਛਗਿੱਛ ਲਈ ਦੀਆ ਮਿਰਜ਼ਾ ਨੂੰ ਸੰਮਨ ਭੇਜ ਸਕਦੀ ਹੈ।

Related posts

ਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰ

On Punjab

ਲਾਲ ਸਿੰਘ ਬਣਨ ਲਈ 20 ਕਿਲੋ ਵਜ਼ਨ ਘਟਾ ਰਹੇ ਆਮਿਰ ਖ਼ਾਨ

On Punjab

ਪੰਜਾਬੀ ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ

On Punjab