PreetNama
ਰਾਜਨੀਤੀ/Politics

ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਬਿਆਨ: ਚੀਨ ਦੀ ਹਰਕਤ ਕਾਰਨ ਵਧਿਆ ਵਿਵਾਦ

ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ ‘ਚ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਚੀਨ ਦੀ ਹਰਕਤ ਨਾਲ ਗਲਵਾਨ ਘਾਟੀ ‘ਚ ਝਗੜੇ ਦੀ ਸਥਿਤੀ ਬਣੀ। ਜਦਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਬਹਾਲ ਕਰਨ ਲਈ ਕਈ ਸਮਝੌਤੇ ਹੋਏ ਹਨ।

ਉਨ੍ਹਾਂ ਕਿਹਾ ‘ਭਾਰਤ ਤੇ ਚੀਨ ਦੋਵਾਂ ਨੇ ਅਧਿਕਾਰਤ ਤੌਰ ‘ਤੇ ਇਹ ਮੰਨਿਆ ਹੈ ਕਿ ਸਰਹੱਦੀ ਵਿਵਾਦ ਜਟਿਲ ਮੁੱਦਾ ਹੈ। ਇਸ ਦੇ ਹੱਲ ਲਈ ਸ਼ਾਂਤੀ ਦੀ ਲੋੜ ਹੈ। ਇਸ ਮੁੱਦੇ ਦਾ ਹੱਲ ਸ਼ਾਂਤੀਪੂਰਵਕ ਗੱਲਬਾਤ ਰਾਹੀਂ ਕੱਢਿਆ ਜਾਵੇ। ਅਸੀਂ ਚੀਨ ਨੂੰ ਡਿਪਲੋਮੈਟਿਕ ਤੇ ਮਿਲਟਰੀ ਚੈਨਲ ਰਾਹੀਂ ਜਾਣੂ ਕਰਵਾ ਦਿੱਤਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਥਿਤੀ ਨੂੰ ਇਕਤਰਫਾ ਬਦਲਣ ਦੇ ਯਤਨ ਹਨ। ਇਹ ਵੀ ਸਪਸ਼ਟ ਕਰ ਦਿੱਤੇ ਕਿ ਅਜਿਹੇ ਯਤਨ ਸਾਨੂੰ ਬਿਲਕੁਲ ਮਨਜੂਰ ਨਹੀਂ।’

ਉਨ੍ਹਾਂ ਕਿਹਾ, ਚੀਨ ਮੰਨਦਾ ਹੈ ਕਿ ਬਾਊਂਡਰੀ ਅਜੇ ਵੀ ਅਧਿਕਾਰਤ ਤਰੀਕੇ ਨਾਲ ਤੈਅ ਨਹੀਂ। ਉਸ ਦਾ ਮੰਨਣਾ ਹੈ ਕਿ ਹਿਸਟੋਰੀਕਲ ਜੁਰਿਸਿਡਕਸ਼ਨ ਦੇ ਆਧਾਰ ‘ਤੇ ਜੋ ਟ੍ਰਡੀਸ਼ਨਲ ਕਸਟਮਰੀ ਲਾਈਨ ਹੈ, ਉਸ ਬਾਰੇ ਦੋਵਾਂ ਦੇਸ਼ਾਂ ਦੀ ਵੱਖ ਵਿਆਖਿਆ ਹੈ। 1950-60 ਦੇ ਦਹਾਕੇ ‘ਚ ਇਸ ‘ਤੇ ਗੱਲਬਾਤ ਹੋ ਰਹੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ।

ਰੱਖਿਆ ਮੰਤਰੀ ਨੇ ਕਿਹਾ 15 ਜੂਨ ਨੂੰ ਕਰਨਲ ਸੰਤੋਸ਼ ਬਾਬੂ ਨੇ ਆਪਣੇ 19 ਬਹਾਦਰ ਜਵਾਨਾਂ ਨਾਲ ਭਾਰਤ ਦੀ ਅਖੰਡਤਾ ਦਾ ਬਚਾਅ ਕਰਨ ਦੇ ਉਦੇਸ਼ ਨਾਲ ਗਲਵਾਨ ਘਾਟੀ ‘ਚ ਸਰਵਉੱਚ ਬਲੀਦਾਨ ਦਿੱਤਾ। ਸਾਡੇ ਪੀਐਮ ਖੁਦ ਫੌਜ ਦਾ ਹੌਸਲਾ ਵਧਾਉਣ ਲਈ ਲੱਦਾਖ ਗਏ। ਮੈਂ ਸਦਨ ‘ਚ ਇਹ ਅਪੀਲ ਕਰਦਾ ਹਾਂ ਕਿ ਸਾਡੇ ਵੀਰ ਜਵਾਨਾਂ ਦੀ ਵੀਰਤਾ ਤੇ ਬਹਾਦਰੀ ਦੀ ਪ੍ਰਸ਼ੰਸਾਂ ਕਰਨੀ ਚਾਹੀਦੀ ਹੈ। ਸਾਡੇ ਬਹਾਦਰ ਜਵਾਨ ਔਖਿਆਈਆਂ ‘ਚ ਦੇਸ਼ ਵਾਸੀਆਂ ਦੀ ਸੁਰੱਖਿਆ ਕਰਦੇ ਹਨ।

Related posts

ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਮੁੜ ਯਮੁਨਾ ਵਿਚ ਜ਼ਹਿਰ ਦੇ ਦੋਸ਼ਾਂ ਬਾਰੇ ਤੱਥ ਪੇਸ਼ ਕਰਨ ਲਈ ਕਿਹਾ

On Punjab

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਦੀਆਂ ਅਫਵਾਹਾਂ ‘ਤੇ ਭੜਕੀ ਧੀ ਸ਼ਰਮਿਸ਼ਠਾ

On Punjab

ਮਜੀਠੀਆ ‘ਤੇ FIR ਤੋਂ ਬਾਅਦ ਬੋਲੇ ਸਿੱਧੂ- ਇਹ ਪਹਿਲਾ ਕਦਮ, ਬਾਦਲ ਪਰਿਵਾਰ ਤੇ ਕੈਪਟਨ ਨੂੰ ਲਿਆ ਲੰਮੇ ਹੱਥੀਂ

On Punjab