PreetNama
ਖਾਸ-ਖਬਰਾਂ/Important News

ਅਮਰੀਕੀ ਅਖਬਾਰ ਦਾ ਵੱਡਾ ਦਾਅਵਾ, ਭਾਰਤੀ ਫੌਜ ਨੇ ਮਾਰੇ 60 ਚੀਨੀ ਸੈਨਿਕ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਲਗਪਗ 60 ਚੀਨੀ ਸੈਨਿਕ ਮਾਰੇ ਗਏ ਸੀ। ਭਾਰਤ ਨੇ ਇਨ੍ਹਾਂ ਝੜਪਾਂ ਵਿੱਚ ਆਪਣੇ 40 ਸੈਨਿਕ ਸ਼ਹੀਦ ਹੋਣ ਦੀ ਗੱਲ ਕਬੂਲੀ ਸੀ ਪਰ ਚੀਨ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ।

ਅਮਰੀਕੀ ਅਖਬਾਰ ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਕਰੀਬ 60 ਚੀਨੀ ਸੈਨਿਕ ਮਾਰੇ ਗਏ ਸੀ। ਇਨ੍ਹਾਂ ਝੜਪਾਂ ਵਿੱਚ ਭਾਰਤੀ ਫੌਜ ਚੀਨੀ ਆਰਮੀ ‘ਤੇ ਭਾਰੀ ਪਈ ਸੀ। ਗਲਵਾਨ ਵਿੱਚ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਚੀਨ ਹੈਰਾਨ ਹੈ। ਇਸ ਲਈ ਚੀਨ ਬਲੈਕ ਟਾਪ ਤੇ ਹੈਲਮਟ ਟਾਪ ਦੇ ਆਸ ਪਾਸ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ। ਚੀਨੀ ਕੈਂਪ ਸੈਟੇਲਾਈਟ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਫਿੰਗਰ-4 ਖੇਤਰ ਵਿੱਚ ਮੌਜੂਦ ਚੀਨੀ ਫੌਜਾਂ ‘ਤੇ ਨਿਰੰਤਰ ਨਜ਼ਰ ਰੱਖਣ ਲਈ ਭਾਰਤੀ ਫੌਜ ਨੇ ਪਹਾੜੀ ਚੋਟੀਆਂ ਤੇ ਰਣਨੀਤਕ ਟਿਕਾਣਿਆਂ ‘ਤੇ ਵਾਧੂ ਫੌਜ ਭੇਜੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ‘ਤੇ ਫਿੰਗਰ-4 ਤੋਂ ਫਿੰਗਰ -8 ਤੱਕ ਦੇ ਖੇਤਰਾਂ ਵਿੱਚ ਚੀਨੀ ਫੌਜਾਂ ਮੌਜੂਦ ਹਨ, ਪਰ ਕਈ ਉੱਚੀਆਂ ਚੋਟੀਆਂ ਉੱਤੇ ਭਾਰਤੀ ਫੌਜ ਦੇ ਨਿਯੰਤਰਣ ਤੋਂ ਬਾਅਦ ਚੀਨ ਦੀ ਚਿੰਤਾ ਵਧ ਰਹੀ ਹੈ।

Related posts

2020 ਰਾਸ਼ਟਰਪਤੀ ਚੋਣ ਟਾਲਣ ਦੀ ਟਰੰਪ ਨੇ ਦਿੱਤੀ ਸਲਾਹ

On Punjab

G7 Summit : G7 ਦੇਸ਼ ਯੂਕਰੇਨ ਦਾ ਕਰਨਗੇ ਸਮਰਥਨ, ਰੂਸ ‘ਤੇ ਲਗਾਈਆਂ ਜਾਣਗੀਆਂ ਹੋਰ ਪਾਬੰਦੀਆਂ

On Punjab

Colombian Prison Riot Fire: ਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀ

On Punjab