70.11 F
New York, US
August 4, 2025
PreetNama
ਰਾਜਨੀਤੀ/Politics

ਭਾਰਤੀ ਅਰਥ-ਵਿਵਸਥਾ ‘ਤੇ ਪਏਗੀ ਵੱਡੀ ਮਾਰ, ਦੁਨੀਆਂ ਦੀਆਂ ਕਈ ਏਜੰਸੀਆਂ ਵੱਲੋਂ ਵੱਡੀ ਗਿਰਾਵਟ ਦਾ ਅੰਦਾਜ਼ਾ

ਨਵੀਂ ਦਿੱਲੀ: ਦੁਨੀਆਂ ਦੀਆਂ ਕਈਆਂ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤੀ ਅਰਥ-ਵਿਸਥਾ ‘ਚ ਵੱਡੀ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ। ਅਮਰੀਕਾ ਦੀ ਬ੍ਰੋਕਰੇਜ਼ ਕੰਪਨੀ ਗੋਲਡਮੈਨ ਸਾਕਸ ਨੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤ ਦੇ ਸਕਲ ਘਰੇਲੂ ਉਤਪਾਦ ‘ਚ ਸਭ ਤੋਂ ਜ਼ਿਆਦਾ 14.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਹੈ।

ਫਿਚ ਨੇ 10.5 ਪ੍ਰਤੀਸ਼ਤ ਤੇ ਇੰਡੀਆ ਰੇਟਿੰਗ ਏਜੰਸੀ ਨੇ ਸਾਲ ਦੌਰਾਨ ਜੀਡੀਪੀ 11.8 ਪ੍ਰਤੀਸ਼ਤ ਘਟਣ ਦਾ ਅਨੁਮਾਨ ਲਾਇਆ ਹੈ। ਫਿਚ ਰੇਟਿੰਗਜ਼ ਨੇ ਸਾਲ 2020 ‘ਚ ਵਿਸ਼ਵ ਅਰਥਵਿਵਸਥਾ ‘ਚ 4.4 ਪ੍ਰਤੀਸ਼ਤ ਗਿਰਾਵਟ ਦਾ ਅੰਦਾਜ਼ਾ ਲਾਇਆ ਹੈ। ਇਸ ਏਜੰਸੀ ਦੇ ਮੁਤਾਬਕ ਚੀਨ ਦੀ ਜੀਡੀਪੀ ਇਸ ਸਾਲ ਵਧੇਗੀ ਤੇ ਉਸ ਦੀ ਆਰਥਿਕ ਵਾਧਾ ਦਰ 2.7 ਤਕ ਰਹਿ ਸਕਦੀ ਹੈ।

ਗੋਲਡਮੈਨ ਸਾਕਸ ਦਾ ਅੰਦਾਜ਼ਾ-ਜੀਡੀਪੀ ‘ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ:

ਗੋਲਡਮੈਨ ਸਾਕਸ ਨੇ ਭਾਰਤ ਦੀ ਆਰਥਿਕ ਵਾਧੇ ਦੇ ਬਾਰੇ ਆਪਣੇ ਪਹਿਲੇ ਅੰਦਾਜ਼ੇ ‘ਚ ਵੱਡੀ ਕਟੌਤੀ ਕਰਦਿਆਂ ਹੋਇਆ ਕਿਹਾ ਕਿ 2020-21 ‘ਚ ਭਾਰਤ ਦੀ ਜੀਡੀਪੀ ‘ਚ 14.8 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਵੇਗੀ। ਉਸ ਨੇ ਇਸ ਤੋਂ ਪਹਿਲਾਂ 11.8 ਪ੍ਰਤੀਸ਼ਤ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਬ੍ਰੋਕਰੇਜ਼ ਕੰਪਨੀ ਦਾ ਤਾਜ਼ਾ ਅੰਦਾਜ਼ਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਸਕਲ ਘਰੇਲੂ ਉਤਪਾਦ ਦੇ ਅੰਕੜੇ ਜਾਰੀ ਹੋਣ ਦੇ ਕੁਝ ਹੀ ਦਿਨ ਬਾਅਦ ਸਾਹਮਣੇ ਆਇਆ ਹੈ।

ਜੀਡੀਪੀ ਦੇ ਅਗਸਤ ਅੰਤ ‘ਚ ਜਾਰੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਅਪ੍ਰੈਲ ਤੋਂ ਜੂਨ 2020 ਤਿਮਾਹੀ ‘ਚ ਭਾਰਤ ਦਾ ਸਕਲ ਘਰੇਲੂ ਉਤਪਾਦ 23.9 ਪ੍ਰਤੀਸ਼ਤ ਘਟਿਆ। ਇਸ ਦੌਰਾਨ ਲੌਕਡਾਊਨ ਦੇ ਕਾਰਨ ਖੇਤੀ ਖੇਤਰ ਨੂੰ ਛੱਡ ਕੇ ਜ਼ਿਆਦਾਤਰ ਗਤੀਵਿਧੀਆਂ ਹੇਠਾਂ ਆ ਗਈਆਂ।

ਫਿਚ ਨੇ ਕਿਹਾ-ਅਰਥਵਿਵਸਥਾ ‘ਚ 10.5 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ। ਕੌਮਾਂਤਰੀ ਰੇਟਿੰਗ ਏਜੰਸੀ ਫਿਚ ਨੇ ਕਿਹਾ ਕਿ ਅਗਲੇ ਸਾਲ ਵਿੱਤੀ ਵਰ੍ਹੇ ‘ਚ ਵਾਧੇ ਦੀ ਰਾਹ ‘ਤੇ ਪਰਤਣ ਤੋਂ ਪਹਿਲਾਂ ਭਾਰਤੀ ਅਰਥਵਿਵਸਥਾ ‘ਚ ਇਸ ਵਿੱਤੀ ਵਰ੍ਹੇ ‘ਚ 10.5 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆ ਸਕਦੀ ਹੈ।

Related posts

Ananda Marga is an international organization working in more than 150 countries around the world

On Punjab

ਮਨੀਪੁਰ ਦੇ ਦੋ ਜ਼ਿਲ੍ਹਿਆਂ ’ਚੋਂ ਇੱਕ ਅਤਿਵਾਦੀ ਸਣੇ ਪੰਜ ਗ੍ਰਿਫ਼ਤਾਰ

On Punjab

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab