PreetNama
ਰਾਜਨੀਤੀ/Politics

ਉਪਦੇਸ਼ ਦੇਣ ‘ਚ ਰੁੱਝਾ ਕੇਂਦਰ ਸੁਣੇ ਵਿਦਿਆਰਥੀਆਂ ਦੇ ‘ਮਨ ਕੀ ਬਾਤ’: ਮਮਤਾ ਬੈਨਰਜੀ

ਕੋਲਕਾਤਾ: JEE ਤੇ NEET ਪਰੀਖਿਆ ਕਰਵਾਉਣ ਸਬੰਧੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ JEE/NEET ਪ੍ਰੀਖਿਆ ਕਰਾਉਣ ਡਟੀ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਜਾਨ ਜ਼ੋਖਮ ‘ਚ ਪਾ ਰਹੀ ਹੈ।

ਮਮਤਾ ਨੇ ਕਿਹਾ ਕੇਂਦਰ ਉਪਦੇਸ਼ ਦੇਣ ‘ਚ ਵਿਅਸਤ ਹੈ। ਇਸ ਦੀ ਬਜਾਇ ਵਿਦਿਆਰਥੀਆਂ ਦੇ ‘ਮਨ ਕੀ ਬਾਤ’ ਸੁਣਨੀ ਚਾਹੀਦੀ ਹੈ। ਉਨ੍ਹਾਂ ਟੀਐਮਸੀ ਦੇ ਵਿਦਿਆਰਥੀ ਵਿੰਗ ਦੀ ਇਕ ਵਰਚੂਅਲ ਰੈਲੀ ‘ਚ ਇਹ ਗੱਲ ਆਖੀ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ ਸੱਤ-ਅੱਠ ਮੁੱਖ ਮੰਤਰੀਆਂ ਦੀ ਮੁਲਾਕਾਤ ਹੋਈ ਸੀ। ਅਸੀਂ ਫੈਸਲਾ ਲਿਆ ਸੀ ਕਿ ਵਿਦਿਆਰਥੀਆਂ ਵੱਲੋਂ ਅਸੀਂ ਸੁਪਰੀਮ ਕੋਰਟ ‘ਚ ਸਮੀਖਿਆ ਅਪੀਲ ਦਾਇਰ ਕਰਾਂਗੇ।

Related posts

ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਤਿਉਹਾਰਾਂ ਦਾ ਤੋਹਫ਼ਾ, 4150 ਕਰੋੜ ਰੁਪਏ ਦੀ ਲਾਗਤ ਨਾਲ 19,491 ਕਿਲੋਮੀਟਰ ਲਿੰਕ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ

On Punjab

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ

On Punjab

ਦਿੱਲੀ ਦੰਗਾ: ਪੁਲਿਸ ਨੇ ਦਾਇਰ ਕੀਤੀ 10,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ, ਪਰ ਚਾਰਜਸ਼ੀਟ ‘ਚ ਸ਼ਰਜੀਲ ਇਮਾਮ ਅਤੇ ਉਮਰ ਖਾਲਿਦ ਦਾ ਨਾਂ ਨਹੀਂ

On Punjab