71.91 F
New York, US
June 20, 2025
PreetNama
ਖਾਸ-ਖਬਰਾਂ/Important News

ਤਾਨਾਸ਼ਾਹ ਕਿਮ ਜੋਂਗ ਦੇ ਕੋਮਾ ‘ਚ ਹੋਣ ਦਾ ਦਾਅਵਾ, ਭੈਣ ਨੇ ਸੰਭਾਲੀ ਕਮਾਨ!

ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਲੈ ਕੇ ਕੁਝ ਹਫ਼ਤੇ ਪਹਿਲਾਂ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ, ਜੋ ਗਲਤ ਸਾਬਤ ਹੋਈਆਂ। ਹੁਣ ਇੱਕ ਵਾਰ ਫਿਰ ਕਿਮ ਦੀ ਸਿਹਤ ਨੂੰ ਲੈ ਕੇ ਨਵਾਂ ਦਾਅਵਾ ਸਾਹਮਣੇ ਆਇਆ ਹੈ, ਜਿਸ ਅਨੁਸਾਰ ਉਹ ਬਿਮਾਰੀ ਕਾਰਨ ਕੋਮਾ ‘ਚ ਹਨ ਤੇ ਇਸ ਸਮੇਂ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਦੇਸ਼ ਦੀ ਸੱਤਾ ਸੰਭਾਲ ਰਹੀ ਹੈ।

ਬ੍ਰਿਟਿਸ਼ ਅਖਬਾਰ ਐਕਸਪ੍ਰੈਸ ਨੇ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ ਜੁੰਗ ਦੇ ਕਰੀਬੀ ਦੇ ਹਵਾਲੇ ਨਾਲ ਕਿਹਾ ਕਿ ਕਿਮ ਜੋਂਗ ਅਜੇ ਜਿੰਦਾ ਹੈ, ਪਰ ਕੋਮਾ ‘ਚ ਹੈ। ਚਾਂਗ ਸੋਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਹੈ ਕਿ ਉੱਤਰਾਧਿਕਾਰੀ ਦੀ ਯੋਜਨਾ ਅਜੇ ਤਿਆਰ ਨਹੀਂ ਹੈ ਤੇ ਕਿਮ ਦੀ ਸੱਤਾ ਵਿੱਚ ਨਾ ਆਉਣ ਦੇ ਮੱਦੇਨਜ਼ਰ ਉਸ ਦੀ ਭੈਣ ਕਿਮ ਯੋ ਜੋਂਗ ਨੂੰ ਫਿਲਹਾਲ ਅਧਿਕਾਰ ਦਿੱਤੇ ਗਏ ਹਨ।

ਉੱਥੇ ਹੀ ਕਿਮ ਦੀ ਸਥਿਤੀ ਬਾਰੇ ਦਾਅਵਿਆਂ ਦੇ ਵਿਚਕਾਰ ਇਹ ਡਰ ਪੈਦਾ ਹੋ ਰਿਹਾ ਹੈ ਕਿ ਦੇਸ਼ ਦੇ ਸ਼ਾਸਕ ਦੀ ਮੌਤ ਹੋਣ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ ਤੇ ਉੱਤਰ ਕੋਰੀਆ ਵਿਗਾੜ ਦੇ ਰਾਹ ਪੈ ਸਕਦਾ ਹੈ, ਕਿਉਂਕਿ ਕਿਮ ਦੀ ਉਸ ਦੇ ਦੇਸ਼ ਵਿੱਚ ਪਛਾਣ ਉਸ ਦੇ ਸਾਬਕਾ ਸ਼ਾਸਕਾਂ ਨਾਲੋਂ ਇੱਕ ਬਹੁਤ ਦਿਆਲੂ ਰਾਸ਼ਟਰ ਪ੍ਰਧਾਨ ਦੇ ਰੂਪ ਵਿੱਚ ਬਣ ਗਈ ਹੈ, ਜਿਸ ਨੇ ਬਹੁਤ ਸਾਰੇ ਭਲਾਈ ਦੇ ਕੰਮ ਕੀਤੇ ਹਨ।ਵਿਸ਼ਵ ਦੇ ਤਾਨਾਸ਼ਾਹਾਂ ‘ਤੇ ਇੱਕ ਕਿਤਾਬ ਲਿਖਣ ਵਾਲੇ ਲੇਖਕ ਕ੍ਰਿਸ ਮਿਕੂਲ ਦਾ ਮੰਨਣਾ ਹੈ ਕਿ ਜੇ ਕਿਮ ਦੀ ਮੌਤ ਹੋ ਜਾਂਦੀ ਹੈ, ਤਾਂ ਇਸ ਨਾਲ ਉੱਤਰੀ ਕੋਰੀਆ ‘ਚ ਤਬਾਹੀ ਮਚ ਜਾਵੇਗੀ ਕਿਉਂਕਿ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਹੋਣਗੀਆਂ, ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੋਵੇਗਾ।

Related posts

ਦੱਖਣੀ ਅਫ਼ਰੀਕੀ ਸੰਸਦੀ ਕੌਂਸਲ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

On Punjab

ਮੁੱਖ ਮੰਤਰੀ ਵੱਲੋਂ ਮੁੰਬਈ ’ਚ ਉਦਯੋਗਪਤੀਆਂ ਨਾਲ ਮੁਲਾਕਾਤ

On Punjab

ਸੋਸ਼ਲ ਮੀਡੀਆ ‘ਤੇ ਲੀਡਰਾਂ ਦੀ ਸ਼ਾਇਰਾਨਾ ਜੰਗ! ਸੀਐਮ ਮਾਨ ਨੂੰ ਸੁਖਪਾਲ ਖਹਿਰਾ ਦਾ ਜਵਾਬ, ਇੱਕ ਸਿੱਖਾਂ ਲਈ ਲੜਦੈ, ਇੱਕ NSA ਲਾਉਂਦੈ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ…

On Punjab