PreetNama
ਸਿਹਤ/Health

ਬਿਊਟੀ ਟਿਪਸ: ਐਲੋਵੇਰਾ ਨਾਲ ਚਿਹਰੇ ‘ਤੇ ਲਿਆਓ ਚਮਕ

ਜੇ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਜਾਂ ਚਿਹਰੇ ‘ਤੇ ਝੁਰੜੀਆਂ ਜਾਂ ਕਿੱਲ-ਛਾਈਆਂ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ ਸਗੋਂ ਘਰ ਵਿੱਚ ਆਪਣੀ ਚਮੜੀ ਦੀ ਦੇਖਭਾਲ ਕਰੋ। ਚਿਹਰੇ ਦੀ ਚਮਕ ਲਈ ਐਲੋਵੇਰਾ ਦਾ ਪ੍ਰਯੋਗ ਕਰੋ। ਐਲੋਵੇਰਾ ‘ਚ ਪਾਏ ਜਾਣ ਵਾਲੇ ਰਸਾਇਣਕ ਤੱਤ ਚਮੜੀ ਦੀਆਂ ਤਿੰਨਾਂ ਪਰਤਾਂ ‘ਚ ਜਾ ਕੇ ਬੈਕਟੀਰੀਆ ਤੇ ਫਾਲਤੂ ਤੇਲ ਨੂੰ ਚਮੜੀ ‘ਚੋਂ ਬਾਹਰ ਕੱਢਦੇ ਹਨ, ਜਿਸ ਨਾਲ ਚਮੜੀ ਦੇ ਰੋਮ ਖੁੱਲ੍ਹ ਜਾਣਗੇ। ਐਲੋਵੇਰਾ ਚਮੜੀ ਦੇ ਮ੍ਰਿਤਕ ਸੈਲਾਂ ਨੂੰ ਹਟਾਕੇ ਨਵੇਂ ਸੈਲ ਬਣਾਉਂਦਾ ਹੈ, ਜਿਸ ਨਾਲ ਚਮੜੀ ਸੁੰਦਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਐਲੋਵੇਰਾ ਦਾ ਪ੍ਰਯੋਗ ਕਰ ਕੇ ਤੁਸੀਂ ਆਪਣੇ ਚਿਹਰੇ ਦੀ ਰੌਣਕ ਨੂੰ ਬਰਕਰਾਰ ਰੱਖ ਸਕਦੇ ਹੋ :
* ਐਲੋਵੇਰਾ ਦਾ ਗੁੱਦਾ ਤੇ ਵੇਸਣ ਮਿਲਾ ਕੇ ਚਿਹਰੇ ‘ਤੇ ਰਾਤ ਨੂੰ ਲੇਪ ਲਾ ਲਓ, ਇਸ ਨਾਲ ਝੁਰੜੀਆਂ ਖਤਮ ਹੋ ਜਾਣਗੀਆਂ।
* ਨਿੰਬੂ ਦੇ ਛਿਲਕਿਆਂ ਨੂੰ ਪੀਸ ਕੇ ਐਲੋਵੇਰਾ ਦੇ ਗੁੱਦੇ ਦੇ ਰਸ ਨਾਲ ਮਿਲਾ ਕੇ ਚਿਹਰੇ ‘ਤੇ ਲਾਉਣ ਨਾਲ ਝੁਰੜੀਆਂ ਮਿਟ ਜਾਂਦੀਆਂ ਹਨ।
* ਮੂੰਹ ‘ਤੇ ਦਾਗ ਹੋਣ ਤਾਂ ਟਮਾਟਰ ਦੇ ਨਾਲ ਐਲੋਵੇਰਾ ਦੇ ਗੁੱਦੇ ਨੂੰ ਮਿਲਾ ਕੇ ਲੇਪ ਲਾਓ, ਕਾਫੀ ਫਰਕ ਦਿਖਾਈ ਦੇਵੇਗਾ।
* ਚੰਦਨ ਦਾ ਬੁਰਾਦਾ, ਜੈਫਲ ਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਲੈ ਕੇ ਐਲੋਵੇਰਾ ਦੇ ਗੁੱਦੇ ਨਾਲ ਪੀਸ ਕੇ ਲੇਪ ਬਣਾ ਕੇ ਲਗਾਓ। ਝੁਰੜੀਆਂ ਤੋਂ ਰਾਹਤ ਮਿਲੇਗੀ।
* ਐਲੋਵੇਰਾ ਦੇ ਗੁੱਦੇ ‘ਚ ਚਿਰੌਂਜੀ ਪੀਸ ਕੇ ਲੇਪ ਲਾਉਣ ਨਾਲ ਚਮੜੀ ਤੋਂ ਝੁਰੜੀਆਂ ਹਟ ਜਾਣਗੀਆਂ।

Related posts

Pumpkin Seeds Benefits: ਸ਼ੂਗਰ ਤੋਂ ਲੈ ਕੇ ਕੋਲੈੱਸਟ੍ਰੋਲ ਤਕ ਕੰਟਰੋਲ ਕਰਦੇ ਹਨ ਕੱਦੂ ਦੇ ਬੀਜ, ਜਾਣੋ 8 ਬਿਹਤਰੀਨ ਫਾਇਦੇ

On Punjab

ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟ

On Punjab

Omicron Variant in India : ਓਮੀਕ੍ਰੋਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ, ਦਿੱਸਣ ਲੱਗਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ

On Punjab