PreetNama
ਫਿਲਮ-ਸੰਸਾਰ/Filmy

ਨੀਰੂ ਬਾਜਵਾ ਨੇ ਗਿੱਪੀ ਗਰੇਵਾਲ ਦੇ ਗਾਣੇ ‘ਤੇ ਕੀਤਾ ਡਾਂਸ, ਵੀਡੀਓ ਨੇ ਪਾਈ ਧੂਮ

ਚੰਡੀਗੜ੍ਹ: ਪੰਜਾਬ ਦੀ ਮਸ਼ਹੂਰ ਐਕਟਰਸ ਨੀਰੂ ਬਾਜਵਾ ਆਪਣੀਆਂ ਫਿਲਮਾਂ ਤੇ ਆਪਣੇ ਅੰਦਾਜ਼ ਕਰਕੇ ਕਾਫੀ ਫੇਮਸ ਹੈ। ਅਦਾਕਾਰੀ ਦੇ ਨਾਲ-ਨਾਲ ਐਕਟਰਸ ਡਾਂਸ ਦੇ ਮਾਮਲੇ ਵਿਚ ਕਾਫ਼ੀ ਅੱਗੇ ਹੈ। ਉਸ ਦੀਆਂ ਫੋਟੋਆਂ ਤੇ ਵੀਡਿਓ ਅਕਸਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੁੰਦੀਆਂ ਹਨ। ਹੁਣ ਨੀਰੂ ਬਾਜਵਾ ਦੀ ਵੀਡੀਓ ਸਾਰਿਆਂ ਦਾ ਧਿਆਨ ਆਪਣੇ ਵੱਲ ਕਰ ਰਹੀ ਹੈ, ਜਿਸ ਵਿੱਚ ਉਹ ਗਿੱਪੀ ਦੇ ਸੌਂਗ ‘ਨੱਚ ਨੱਚ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਨੀਰੂ ਬਾਜਵਾ ਦੇ ਇਸ ਡਾਂਸ ਨੂੰ ਵੇਖ ਕੇ ਕੋਈ ਵੀ ਇਸ ਗਾਣੇ ‘ਤੇ ਡਾਂਸ ਕਰਨਾ ਚਾਹੇਗਾ। ਨੀਰੂ ਬਾਜਵਾ ਦੀ ਇਸ ਵੀਡੀਓ ਨੂੰ ਉਸ ਦੇ ਫੈਨਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਨੀਰੂ ਬਾਜਵਾ ਗਿੱਪੀ ਗਰੇਵਾਲ ਦੇ ਗਾਣੇ ‘ਨੱਚ ਨੱਚ’ ‘ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਇਸ ਵੀਡੀਓ ਵਿੱਚ ਉਸ ਦੇ ਡਾਂਸ ਸਟੈਪਸ ਤੇ ਡਾਂਸ ਮੂਵਜ਼ ਬੇਹੱਦ ਸ਼ਾਨਦਾਰ ਲੱਗ ਰਹੇ ਹਨ
ਦੱਸ ਦਈਏ ਕਿ ਵੀਡੀਓ ਵਿੱਚ ਅਦਾਕਾਰਾ ਦਾ ਅੰਦਾਜ਼ ਵੀ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਗਿੱਪੀ ਗਰੇਵਾਲ ਦਾ ਗਾਣਾ ਨੱਚ-ਲੱਚ 16 ਅਪਰੈਲ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤੱਕ 80 ਲੱਖ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਇਸ ਗਾਣੇ ਵਿੱਚ ਨੀਰੂ ਬਾਜਵਾ, ਜੱਸੀ ਗਿੱਲ, ਸਰਗੁਣ ਮਹਿਤਾ, ਬੱਬਲ ਰਾਏ ਤੇ ਕਈ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨਾਲ ਨਜ਼ਰ ਆ ਰਹੇ ਹਨ।

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

ਸਲਮਾਨ ਖ਼ਾਨ ਦੀ ਕੰਪਨੀ Being Human ’ਤੇ ਧੋਖਾਧੜੀ ਦੇ ਦੋਸ਼, ਮਾਮਲਾ ਦਰਜ ਪਰ ਕੋਈ ਸੁਣਵਾਈ ਨਹੀਂ

On Punjab

ਭੁੱਲ ਕੇ ਵੀ ਫਰਿੱਜ ‘ਚ ਨਾ ਰੱਖਿਓ ਕੇਲਾ, ਫਾਇਦੇ ਦੀ ਥਾਂ ਹੋਏਗਾ ਨੁਕਸਾਨ

On Punjab