PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਖ਼ਿਲਾਫ਼ ਮਦਰਾਸ ਹਾਈ ਕੋਰਟ ਵਿੱਚ ਕੇਸ, ਲਗਿਆ ਵੱਡਾ ਇਲਜ਼ਾਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਐਕਟਰਸ ਤਮਨਾ ਭਾਟੀਆ ਖਿਲਾਫ ਮਦਰਾਸ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਦੋਵਾਂ ‘ਤੇ ਆਨਲਾਈਨ ਜੂਆ ਖੇਡਣ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਈ ਹੈ।

ਇਹ ਪਟੀਸ਼ਨ ਚੇਨਈ ਦੇ ਇੱਕ ਵਕੀਲ ਨੇ ਦਾਇਰ ਕੀਤੀ ਹੈ। ਇਸ ਵਿਚ ਪਟੀਸ਼ਨਕਰਤਾ ਨੇ ਐਮਐਚਸੀ ਨੂੰ ਆਨਲਾਈਨ ਜੂਆ ਖੇਡਣ ‘ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦੇਣ ਲਈ ਕਿਹਾ ਹੈ। ਉਸ ਮੁਤਾਬਕ, ਨੌਜਵਾਨਾਂ ਨੂੰ ਆਨਲਾਈਨ ਜੂਆ ਖੇਡਣ ਦੀ ਆਦਤ ਪੈ ਰਹੀ ਹੈ।

ਇੱਕ ਰਿਪੋਰਟ ਮੁਤਾਬਕ, ਇਸ ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਨ ਲਾਈਨ ਜੂਏਬਾਜ਼ੀ ਕੰਪਨੀਆਂ ਵਿਰਾਟ ਕੋਹਲੀ ਅਤੇ ਤਮਨਾ ਵਰਗੇ ਸੈਲੇਬੀਆਂ ਦੀ ਵਰਤੋਂ ਨੌਜਵਾਨਾਂ ਦੇ ਬ੍ਰੈਨ-ਵੌਸ਼ ਲਈ ਕਰ ਰਹੀਆਂ ਹਨ ਅਤੇ ਇਸ ਲਈ ਦੋਵਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਸਨੇ ਇੱਕ ਨੌਜਵਾਨ ਦੇ ਕੇਸ ਦਾ ਵੀ ਜ਼ਿਕਰ ਕੀਤਾ ਜਿਸਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਆਨਲਾਈਨ ਜੂਆ ਦਾ ਪੈਸੇ ਵਾਪਸ ਨਹੀਂ ਕਰ ਸਕਦਾ ਸੀ।

Related posts

ਪਾਕਿ ਫਤਹਿ ਮਗਰੋਂ ਵਿਰਾਟ ਦੀ ਅਨੁਸ਼ਕਾ ਨਾਲ ਲੰਡਨ ਦੀਆਂ ਗਲੀਆਂ ‘ਚ ਗੇੜੀ

On Punjab

WTA Finals 2022 : ਕੈਰੋਲੀਨ ਗਾਰਸੀਆ ਨੇ ਆਰਿਅਨਾ ਸਬਾਲੇਂਕਾ ਨੂੰ ਹਰਾ ਕੇ ਟਰਾਫੀ ਕੀਤੀ ਆਪਣੇ ਨਾਂ

On Punjab

ਵਿਦੇਸ਼ੀ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲਰ ਬਣੀ ਬਾਲਾ ਦੇਵੀ

On Punjab