PreetNama
ਸਮਾਜ/Social

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ, ਦੇਸ਼ ‘ਚ ਹਾਲਾਤ ਗੰਭੀਰ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਬੋਲਸੁਨਾਰੋ ਦੀ ਸੋਮਵਾਰ ਕੋਰੋਨਾ ਜਾਂਚ ਕੀਤੀ ਗਈ ਸੀ। ਫੇਫੜਿਆਂ ਦਾ ਐਕਸ-ਰੇਅ ਕਰਾਉਣ ਮਗਰੋਂ ਉਨ੍ਹਾਂ ਦੀ ਜਾਂਚ ਕੀਤੀ ਗਈ।

ਰਾਸ਼ਟਰਪਤੀ ਨੇ ਕੋਰੋਨਾ ਲੱਛਣਾ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹਾਲਾਂਕਿ ਉਨ੍ਹਾਂ ਰਾਸ਼ਟਰਪਤੀ ਦਫ਼ਤਰ ‘ਚ ਇਕ ਬਿਆਨ ‘ਚ ਕਿਹਾ ਸੀ ਕਿ ਜਾਂਚ ਰਿਪੋਰਟ ਮੰਗਲਵਾਰ ਆਵੇਗੀ। ਇਸ ਤੋਂ ਪਹਿਲਾਂ ਉਹ ਖੁਦ ਨੂੰ ਤੰਦਰੁਸਤ ਦੱਸਦੇ ਰਹੇ ਸਨ।

ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਪੂਰੀ ਰਫ਼ਤਾਰ ਨਾਲ ਪੈਰ ਪਸਾਰ ਰਿਹਾ ਹੈ। ਹੁਣ ਤਕ ਦੇਸ਼ ‘ਚ ਸਾਢੇ ਦਸ ਲੱਖ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ ਤੇ 65,000 ਲੋਕਾਂ ਦੀ ਜਾਨ ਜਾ ਚੁੱਕੀ ਹੈ।

Related posts

ਬੰਬ ਦੀ ਧਮਕੀ ਤੋਂ ਬਾਅਦ Indigo plane ਦੀ ਐਮਰਜੈਂਸੀ ਲੈਂਡਿੰਗ, ਨਾਗਪੁਰ ਤੋਂ ਕੋਲਕਾਤਾ ਜਾ ਰਹੀ ਸੀ ਫਲਾਈਟ

On Punjab

ਕੀ ਤੁਸੀਂ ਜਾਣਦੇ ਹੋ Instagram ਤੁਹਾਡੀ ਗੱਲਬਾਤ ਸੁਣਦਾ ਹੈ ਜਾਂ ਨਹੀਂ!

On Punjab

ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ

On Punjab