PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਰਾਜਪੂਤ ਦੀ ਮੌਤ ‘ਤੇ ਬੋਲੇ ਆਦਿਤਿਆ ਪੰਚੋਲੀ, ਲੋਕਾਂ ਵੱਲੋਂ ਫਲਾਈਆਂ ਜਾ ਰਹੀਆਂ ਖ਼ਬਰ ‘ਤੇ ਇਤਰਾਜ਼

ਮੁਬੰਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਸ ਦੀ ਸਾਬਕਾ ਮੈਨੇਜਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਨੂੰ ਸੂਰਜ ਪੰਚੋਲੀ ਨਾਲ ਜੋੜਨ ਤੇ ਆਦਿਤਿਆ ਪੰਚੋਲੀ ਖੁੱਲ੍ਹ ਕੇ ਸਾਹਮਣੇ ਆਏ ਹਨ। ਇਸ ਘਟਨਾ ਨੂੰ ਸਾਜਿਸ਼ ਦੱਸਣ ਤੇ ਸੂਰਜ ਪੰਚੋਲੀ ਦੇ ਪਿਤਾ ਆਦਿਤਿਆ ਪੰਚੋਲੀ ਨੇ ਸਖ਼ਤ ਇਤਰਾਜ ਜਤਾਇਆ ਹੈ।

ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਆਦਿਤਿਆ ਪੰਚੋਲੀ ਨੇ ਕਿਹਾ,
” ਮੈਨੂੰ ਨਹੀਂ ਪਤਾ ਕਿ ਲੋਕ ਕਿਉਂ ਇਸ ਤਰ੍ਹਾਂ ਦੀ ਮਨਘੜਤ ਤੇ ਬਕਵਾਸ ਲਿਖ ਰਹੇ ਹਨ। ਅਜਿਹਾ ਕਰਨ ਵਾਲੇ ਲੋਕ ਇਹ ਨੀ ਸੋਚਦੇ ਕਿ ਦੋ ਮਿੰਟ ਦੇ ਫੇਮ ਲਈ ਦੂਜੇ ਉਪਰ ਕਿਸ ਕਿਸਮ ਦਾ ਦਬਾਅ ਪਾ ਸਕਦਾ ਹੈ। ਲੋਕਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦੇ ਨਾਲ ਸੂਰਜ ਨੂੰ ਕਿੰਨਾ ਮਾਨਸਿਕ ਤੇ ਜਜ਼ਬਾਤੀ ਪ੍ਰੇਸ਼ਾਨੀਆਂ ਨਾਲ ਲੜਨਾ ਪੈ ਰਿਹਾ ਹੈ। ”

ਆਦਿੱਤਿਆ ਨੇ ਦੱਸਿਆ,
” ਲੋਕ 8 ਸਾਲਾਂ ਤੋਂ ਨਾਨ ਸਟੌਪ ਜੀਆ ਖਾਨ ਆਤਮ ਹੱਤਿਆ ਦੇ ਮਾਮਲੇ ਵਿੱਚ ਲਗਾਤਾਰ ਬੋਲ ਰਹੇ ਹਨ। ਕੁਝ ਸੂਰਜ ਨੂੰ ਰੇਪਿਸਟ ਕਹਿੰਦੇ ਨੇ ਤੇ ਕੁਝ ਕਾਤਲ, ਹੁਣ ਉਸ ਦਾ ਨਾਮ ਸੁਸ਼ਾਂਤ ਅਤੇ ਦਿਸ਼ਾ ਨਾਲ ਜੋੜ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਕੋਈ ਵਿਅਕਤੀ ਟੁੱਟੇ ਬਗੈਰ ਕਿਵੇਂ ਜੀ ਸਕਦਾ ਹੈ? ”

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲੋਕ ਫੇਕ ਨਿਊਜ਼ ਤੋਂ ਪ੍ਰਹੇਜ਼ ਕਰਨ..ਮੈਂ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦਾ ਹਾਂ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਸੁਸ਼ਾਂਤ ਦੇ ਪਰਿਵਾਰ ਨੂੰ ਵੀ ਦਿਲਾਸਾ ਮਿਲ ਸਕੇ।

Related posts

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

On Punjab

Justin Bieber suspends World Tour : ਫਿਰ ਵਿਗੜੀ ਜਸਟਿਨ ਬੀਬਰ ਦੀ ਤਬੀਅਤ, ਭਾਰਤ ਆਉਣਾ ਹੋਇਆ ਮੁਸ਼ਕਲ

On Punjab

US : ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਦੀਆਂ ਮੁਸ਼ਕਲਾਂ ਵਧੀਆਂ, ਜਬਰ-ਜਨਾਹ ਤੇ ਦੋ ਹੋਰ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰ

On Punjab