PreetNama
ਰਾਜਨੀਤੀ/Politics

ਮੋਦੀ ਦਾ ਚੀਨ ਨੂੰ ਠੋਕਵਾਂ ਜਵਾਬ, ਪਹਿਲੀ ਵਾਰ ਮਾਰੀ ਬੜ੍ਹਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਲੜੀ ‘ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਮੁੱਦੇ ਤੇ ਗੱਲ ਕੀਤੀ। ਮੋਦੀ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਇਹ ਜਾਣ ਲਵੇ ਕਿ ਜੇ ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਉਹ ਅੱਖਾਂ ‘ਚ ਅੱਖਾ ਪਾ ਕਿ ਦੇਖਣਾ ਤੇ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਇਹ ਵਿਖਾ ਦਿੱਤਾ ਹੈ ਕਿ ਉਹ ਭਾਰਤ ਤੇ ਕਦੇ ਵੀ ਕੋਈ ਖ਼ਤਰਾ ਨਹੀਂ ਆਉਣ ਦੇਣਗੇ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਵਿਸ਼ਵ ਨੇ ਆਪਣੀ ਪ੍ਰਭੂਸੱਤਾ ਤੇ ਸਰਹੱਦਾਂ ਦੀ ਰਾਖੀ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਤਾਕਤ ਵੇਖੀ ਹੈ। ਉਨ੍ਹਾਂ ਕਿਹਾ ਕਿ ਲੱਦਾਖ ਵਿੱਚ, ਸਾਡੇ ਦੇਸ਼ ਦੀ ਸੈਨਾ ਨੇ ਸਰਹੱਦਾਂ ਵਿੱਚ ਦਾਖਲ ਹੋਣ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ।

ਪੀਐਮ ਮੋਦੀ ਨੇ ਲੱਦਾਖ ‘ਚ ਸ਼ਹੀਦ ਜਵਾਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ਸਾਡੇ ਬਹਾਦਰ ਸ਼ਹੀਦਾਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਲੱਦਾਖ ਵਿੱਚ ਆਪਣੀਆਂ ਜਾਨਾਂ ਗੁਆਈਆਂ ਹਨ। ਉਸ ਦੀ ਬਹਾਦਰੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਗੁਆ ਦਿੱਤਾ ਹੈ ਉਹ ਅਜੇ ਵੀ ਆਪਣੇ ਹੋਰ ਬੱਚਿਆਂ ਨੂੰ ਰੱਖਿਆ ਬਲਾਂ ਵਿੱਚ ਭੇਜਣਾ ਚਾਹੁੰਦੇ ਹਨ। ਉਨ੍ਹਾਂ ਦੀ ਭਾਵਨਾ ਤੇ ਕੁਰਬਾਨੀ ਸਤਿਕਾਰਯੋਗ ਹੈ।

Related posts

75 ਦਾ ਹੋਇਆ ਸੁਪਰਸਟਾਰ ਰਜਨੀਕਾਂਤ, ਇੰਡਸਟਰੀ ’ਚ 50 ਸਾਲ ਪੂਰੇ

On Punjab

Presidential Election 2022 Results : ਦ੍ਰੋਪਦੀ ਮੁਰਮੂ ਰਾਸ਼ਟਰਪਤੀ ਬਣਨਾ ਤੈਅ, ਸੰਸਦ ਮੈਂਬਰਾਂ ਨੂੰ 540 ਵੋਟਾਂ; ਵੋਟਾਂ ਦੀ ਗਿਣਤੀ ਜਾਰੀ

On Punjab

ਚੀਨ-ਭਾਰਤ ਤਣਾਅ ‘ਤੇ ਬੋਲੇ ਅਮਿਤ ਸ਼ਾਹ-ਕੋਈ ਇਕ ਇੰਚ ਵੀ ਸਾਡੀ ਜ਼ਮੀਨ ਨਹੀਂ ਲੈ ਸਕਦਾ

On Punjab