PreetNama
ਖਾਸ-ਖਬਰਾਂ/Important News

ਉੱਚ ਅਧਿਕਾਰੀ ਦੀ ਕਾਰ ‘ਚ ਸਰੀਰਕ ਸਬੰਧ ਬਣਾਉਂਦਿਆਂ ਵੀਡੀਓ ਵਾਇਰਲ

ਨਵੀਂ ਦਿੱਲੀ: ਇਜ਼ਰਾਇਲ ਦੇ ਤੇਲ ਅਵੀਬ ‘ਚ ਸੰਯੁਕਤ ਰਾਸ਼ਟਰ ਦੀ ਇਕ ਕਾਰ ‘ਚ ਸਰੀਰਕ ਸਬੰਧ ਬਣਾਉਂਦੇ ਇਕ ਜੋੜੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਸੰਯੁਕਤ ਰਾਸ਼ਟਰ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਏਨਾ ਗੰਭੀਰ ਹੈ ਕਿ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਂਟੀਨਿਓ ਗੁਟੇਰੇਸ ਨੇ ਇਸ ਦੀ ਨਿੰਦਾ ਕੀਤੀ ਹੈ।

ਦਰਅਸਲ ਕਾਰ ‘ਚ ਜੋ ਸ਼ਖਸ ਹੈ ਉਹ ਸੰਯੁਕਤ ਰਾਸ਼ਟਰ ਦਾ ਇਕ ਅਧਿਕਾਰੀ ਹੈ। ਸੰਯੁਕਤ ਰਾਸ਼ਟਰ ਨੇ ਇਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ। ਇੰਟਰਨੈੱਟ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਇਕ ਮਹਿਲਾ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨਾਲ ਇਤਰਾਜ਼ਯੋਗ ਹਾਲਤ ‘ਚ ਹੈ।

ਵੀਡੀਓ ਵਾਇਰਲ ਹੋਣ ਮਗਰੋਂ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਇਹ ਘਟਨਾ ਸੰਯੁਕਤ ਰਾਸ਼ਟਰ ਨੂੰ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੈ। ਇਹ ਵਤੀਰਾ ਬਹੁਤ ਘਟੀਆ ਹੈ। ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਜੋ ਬਾਇਡਨ ਦੀ ਲੋਕਾਂ ਨੂੰ ਵੱਡੀ ਅਪੀਲ

On Punjab

ਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਗ੍ਰਹਿ ਵਿਭਾਗ ਮੁਖੀ ਵੱਲੋਂ ਅਸਤੀਫ਼ਾ

On Punjab

ਅਮਰੀਕਾ ਤੋਂ ਦੁਖਦਾਈ ਖ਼ਬਰ! ਸਿੱਖ ਫਿਰ ਨਸਲੀ ਹਿੰਸਾ ਦਾ ਸ਼ਿਕਾਰ

On Punjab