PreetNama
ਰਾਜਨੀਤੀ/Politics

ਆਪਣੇ ਹੀ ਦਾਅਵੇ ‘ਚ ਘਿਰ ਗਏ ਮੋਦੀ! ਜੇ ਚੀਨ ਨੇ ਘੁਸਪੈਠ ਨਹੀਂ ਕੀਤੀ ਤਾਂ 20 ਸੈਨਿਕ ਕਿਵੇਂ ਹੋਏ ਸ਼ਹੀਦ?

ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੇ ਐਲਏਸੀ ‘ਤੇ ਚੀਨ ਦੇ ਕਬਜ਼ੇ ਨੂੰ ਲੈ ਕੇ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਜੇ ਗਲਵਾਨ ਘਾਟੀ ਵਿੱਚ ਕੋਈ ਘੁਸਪੈਠ ਨਹੀਂ ਹੋਈ ਤਾਂ 20 ਜਵਾਨ ਸ਼ਹੀਦ ਕਿਵੇਂ ਹੋ ਗਏ।

ਸੋਨੀਆ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਡੀ ਸਰਹੱਦ ਵਿੱਚ ਕੋਈ ਘੁਸਪੈਠ ਨਹੀਂ ਹੋਈ, ਦੂਜੇ ਪਾਸੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰਾਲੇ ਅਕਸਰ ਚੀਨੀ ਫੌਜਾਂ ਦੀ ਘੁਸਪੈਠ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਮਾਹਿਰ ਤੇ ਮੀਡੀਆ ਚੀਨੀ ਹਮਲੇ ਦੀ ਪੁਸ਼ਟੀ ਕਰਦਿਆਂ ਸੈਟੇਲਾਈਟ ਦੀਆਂ ਫੋਟੋਆਂ ਦਿਖਾ ਰਹੇ ਹਨ। ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਜੇ ਚੀਨ ਨੇ ਲੱਦਾਖ ਵਿੱਚ ਸਾਡੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਤਾਂ ਸਾਡੇ 20 ਸੈਨਿਕ ਕਿਉਂ ਤੇ ਕਿਵੇਂ ਸ਼ਹੀਦ ਹੋਏ?”

ਦੱਸ ਦਈਏ ਕਿ ਕਾਂਗਰਸ ਨੇ ਅੱਜ ਗਲਵਾਨ ਵੈਲੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵਜੋਂ ‘ਸ਼ਹੀਦਾਂ ਨੂੰ ਸਲਾਮ ਦਿਵਸ’ ਮਨਾਇਆ। ਇਸ ਦੌਰਾਨ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਤੇ ਕੰਟਰੋਲ ਰੇਖਾ ਦੇ ਨਾਲ ਲੱਗਦੀ ਭਾਰਤੀ ਸਰਹੱਦ ‘ਤੇ ਚੀਨੀ ਕਬਜ਼ਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

Related posts

ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਨੂੰ ਕਾਂਗਰਸ ਨੇ ‘ਅਣਐਲਾਨੀ ਐਮਰਜੈਂਸੀ @11’ ਦਾ ਨਾਂ ਦਿੱਤਾ

On Punjab

26 ਰਾਫ਼ੇਲ ਜੈੱਟਸ ਦੀ ਖਰੀਦ ਸਬੰਧੀ ਭਾਰਤ ਅਤੇ ਫਰਾਂਸ ਵੱਲੋਂ ਸਮਝੌਤੇ ’ਤੇ ਦਸਤਖ਼ਤ

On Punjab

Punjab News CM Name : ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਹਰੀਸ਼ ਰਾਵਤ ਨੇ ਕਿਹਾ- ਸਰਬਸੰਮਤੀ ਨਾਲ ਲਿਆ ਫ਼ੈਸਲਾ

On Punjab