PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਹੋਈ ਗੋਲੀਬਾਰੀ, ਇੱਕ ਦੀ ਮੌਤ, 11 ਜ਼ਖਮੀ

ਮਿਨੀਪੋਲਿਸ: ਅਮਰੀਕਾ ਦੇ ਉੱਤਰੀ ਮਿਨੀਪੋਲਿਸ ‘ਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਕ ਇਹ ਹਾਦਸਾ ਸ਼ਨੀਵਾਰ-ਐਤਵਾਰ ਅੱਧੀ ਰਾਤ ਨੂੰ ਮਿਨੀਪੋਲਿਸ ਦੇ ਹੈਨੇਪਿਨ ਐਸ ਖੇਤਰ ਵਿੱਚ ਵਾਪਰਿਆ। ਪੁਲਿਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਤੇ ਸਾਰਿਆਂ ਨੂੰ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।

ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ,
” “ਹੈਨੇਪਿਨ ਐਸ ਦੇ 2900 ਬਲਾਕ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ 12 ਲੋਕ ਜ਼ਖਮੀ ਹੋ ਗਏ। ਇਸ ‘ਚੋਂ ਇਕ ਬਾਲਗ ਮਰਦ ਦੀ ਮੌਤ ਹੋ ਗਈ ਹੈ ਤੇ 11 ਲੋਕ ਖ਼ਤਰੇ ਤੋਂ ਬਾਹਰ ਹਨ।” ”
ਮਿਨੀਪੋਲਿਸ ਤੋਂ ਸ਼ੁਰੂ ਹੋਏ ਸੀ ਕਾਲੇ ਮੁਜ਼ਾਹਰੇ:

ਅਮਰੀਕਾ ਦੇ ਮਿਨੇਸੋਟਾ ਰਾਜ ਦਾ ਸ਼ਹਿਰ ਮਿਨੀਪੋਲਿਸ ਹਾਲ ਹੀ ਵਿੱਚ ਸੰਯੁਕਤ ਰਾਜ ਵਿੱਚ ਕਾਲੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਹੈ। ਇੱਥੇ 25 ਮਈ ਨੂੰ ਮਿਨੀਪੋਲਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਕਾਲੇ ਨਾਗਰਿਕ ਜਾਰਜ ਫਲਾਈਡ ਦੀ ਗਰਦਨ ਗੋਡੇ ਨਾਲ ਦਬਾਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Related posts

ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਆਗੂਆਂ ਦੇ ਘਰਾਂ ਦੀ ਭੰਨ-ਤੋੜ

On Punjab

ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

On Punjab

ਈਦ ਮੌਕੇ ਬਾਜ਼ਾਰਾਂ ਵਿੱਚ ਰੌਣਕ ਵਧੀ

On Punjab