PreetNama
ਫਿਲਮ-ਸੰਸਾਰ/Filmy

ਟੀਵੀ ਤੇ ਫ਼ਿਲਮ ਐਕਟਰ ਜਗੇਸ਼ ਮੁਕਾਟੀ ਦਾ ਦੇਹਾਂਤ

ਮੁਬੰਈ: ਮਸ਼ਹੂਰ ਟੀਵੀ ਤੇ ਫ਼ਿਲਮ ਐਕਟਰ ਜਗੇਸ਼ ਮੁਕਾਟੀ ਦਾ ਦੇਹਾਂਤ ਹੋ ਗਿਆ ਹੈ। 47 ਸਾਲਾ ਜਗੇਸ਼ ਮੁਕਾਟੀ ਨੂੰ ਸਾਹ ਦੀ ਬਿਮਾਰੀ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਬੀਤੇ ਦਿਨ ਅਚਾਨਕ ਅਸਥਮਾ ਅਟੈਕ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਜਗੇਸ਼ ਮੋਟਾਪੇ ਸੰਬੰਧੀ ਬਿਮਾਰੀਆਂ ਤੋਂ ਵੀ ਪ੍ਰੇਸ਼ਾਨ ਸੀ। ਗੁਜਰਾਤੀ ਥੀਏਟਰ ਵਿੱਚ ਕਲਾਕਾਰ ਵਜੋਂ ਵੱਖਰੀ ਪਛਾਣ ਰੱਖਣ ਵਾਲੇ ਜਗੇਸ਼ ਮੁਕਾਟੀ ਨੇ ਕਈ ਫ਼ਿਲਮਾਂ, ਟੀਵੀ ਸੀਰੀਅਲਜ਼ ਤੇ ਨਾਟਕਾਂ ਵਿੱਚ ਕੰਮ ਕੀਤਾ ਸੀ। ਜਗੇਸ਼ ਮੁਕਾਟੀ ਨੂੰ ਤੱਦ ਪਛਾਣ ਮਿਲੀ ਜਦ ਉਹ ਟੀਵੀ ਸੀਰੀਅਲ ‘ਸ਼੍ਰੀ ਗਣੇਸ਼’ ਵਿੱਚ ਭਗਵਾਨ ਗਣੇਸ਼ ਦੇ ਰੂਪ ਵਿੱਚ ਨਜ਼ਰ ਆਏ ਸੀ। ਲੋਕਾਂ ਨੇ ਇਸ ਸੀਰੀਅਲ ਨੂੰ ਕਾਫੀ ਪਿਆਰ ਦਿੱਤਾ।
ਇਸ ਤੋਂ ਇਲਾਵਾ ਜਗੇਸ਼ ਮੁਕਾਟੀ ਨੇ ‘ਅਮਿਤਾ ਕਾ ਅਮਿਤ’,’ਕਸਮ ਸੇ’ ਵਰਗੇ ਕਈ ਟੀਵੀ ਸਿਰਿਅਲਜ਼ ‘ਚ ਕੰਮ ਕੀਤਾ ਸੀ। ਅਣਗਿਣਤ ਐਡ ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਜਗੇਸ਼ ਫ਼ਿਲਮ ‘ਹੱਸੀ ਤੋਂ ਫੱਸੀ’ ਤੇ ‘ਮਨ’ ਵਿੱਚ ਵੀ ਨਜ਼ਰ ਆਏ ਸਨ। ਅੱਜ ਜਗੇਸ਼ ਮੁਕਾਟੀ ਸਾਡ੍ਹੇ ਵਿੱਚ ਨਹੀਂ ਰਹੇ। ਉਨ੍ਹਾਂ ਦੇ ਕੰਮ ਨੂੰ ਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ।

Related posts

ਕਾਰ ਹਾਦਸੇ ‘ਚ ਅਦਾਕਾਰ ਦੀ ਹੋਈ ਮੌਤ, ਜਾਣੋ ਪੂਰੀ ਖਬਰ

On Punjab

ਕਾਮੇਡੀਅਨ ਰਾਜੀਵ ਨਿਗਮ ਦੇ ਬੇਟੇ ਦਾ 9 ਸਾਲ ਦੀ ਉਮਰ ‘ਚ ਦੇਹਾਂਤ

On Punjab

Sonu Sood ਨੇ Oxygen Concentrators ’ਚ ਦੇਰੀ ’ਤੇ ਚੀਨ ਨੂੰ ਕੀਤਾ ਸੀ ਸਵਾਲ, ਚਾਈਨਾ ਨੇ ਦਿੱਤਾ ਇਹ ਜਵਾਬ

On Punjab