PreetNama
ਫਿਲਮ-ਸੰਸਾਰ/Filmy

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, 4 ਉਡਾਣਾ ਰਾਹੀਂ ਮਜ਼ਦੂਰਾਂ ਨੂੰ ਭੇਜਣਗੇ ਘਰ

ਮੁਬੰਈ: ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਲਈ ਮਦਦਗਾਰ ਬਣ ਬੌਲੀਵੁੱਡ ਸਿਤਾਰੇ ਅੱਗੇ ਆ ਰਹੇ ਹਨ। ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੇ ਹੁਣ 720 ਪ੍ਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਵਾਰਾਣਸੀ ਭੇਜਣ ਲਈ 4 ਹਵਾਈ ਜਹਾਜਾਂ ਦਾ ਪ੍ਰਬੰਧ ਕੀਤਾ ਹੈ।ਬੌਲੀਵੁੱਡ ਸਿਤਾਰਿਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਗਾਤਾਰ ਜਾਰੀ ਹੈ।
ਹਾਲਹੀ ‘ਚ ਅਮਿਤਾਭ ਬੱਚਨ ਨੇ 275 ਪ੍ਰਵਾਸੀ ਮਜ਼ਦੂਰਾਂ ਪਰਿਵਾਰਾਂ ਸਣੇ ਮੁੰਬਈ ਤੋਂ ਦੇਸ਼ ਦੇ ਵੱਖ ਹਿੱਸਿਆਂ ਵਿੱਚ 10 ਬੱਸਾਂ ਰਾਹੀਂ ਭੇਜਿਆ ਸੀ।ਅਮਿਤਾਭ ਦੀ ਤਰਫੋਂ ਅੱਜ ਮੁੰਬਈ ਤੋਂ 4 ਉਡਾਣਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।ਇਹ ਮਜ਼ਦੂਰਾਂ ਨੂੰ ਛਤਰਪਤੀ ਸ਼ਿਵਾਜੀ ਏਅਰਪੋਰਟ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਬਨਾਰਸ ਅਤੇ ਅਲਾਹਾਬਾਦ ਸ਼ਹਿਰਾਂ ‘ਚ ਭੇਜਿਆ ਜਾਵੇਗਾ।

Related posts

ਸੁਸ਼ਾਂਤ ਸਿੰਘ ਦੀ ਆਖਰੀ ਫ਼ਿਲਮ ਡਿਜੀਟਲੀ ਹੋਏਗੀ ਰਿਲੀਜ਼

On Punjab

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚ

On Punjab

ਰਿਲੀਜ਼ ਹੋਇਆ ‘ਦਿਲ ਬੀਚਾਰਾ’ ਗਾਣੇ ਦਾ ਟੀਜ਼ਰ, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਦਿਲ

On Punjab