PreetNama
ਸਿਹਤ/Health

ਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈ

ਨਿੰਬੂ ਸਿਰਫ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ‘ਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸੁਆਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ ਹਰ ਮੌਸਮ ‘ਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ‘ਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਨਿੰਬੂ ਦਾ ਪੌਦਾ ਸਾਲ ‘ਚ ਦੋ ਵਾਰ ਫਲ ਪੈਦਾ ਕਰਦਾ ਹੈ। ਪਹਿਲਾ ਫਲ ਜੁਲਾਈ-ਅਗਸਤ ਅਤੇ ਦੂਜਾ ਫਰਵਰੀ-ਮਾਰਚ ‘ਚ ਆਉਂਦਾ ਹੈ।

ਨਿੰਬੂ ਬਦਹਜ਼ਮੀ ਨੂੰ ਦੂਰ ਕਰਨ ਲਈ ਹੈ ਮਿਸਾਲ:

ਭਾਰਤ ਅਤੇ ਪਾਕਿਸਤਾਨ ‘ਚ ਬਦਹਜ਼ਮੀ ਹੋਣ ‘ਤੇ ਇਸ ਦੀ ਵਰਤੋਂ ਕਰਨ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਨਿੰਬੂ ਦਾ ਰਸ ਇਕ ਚੱਮਚ ‘ਚ ਲਓ ਅਤੇ ਇਸ ‘ਚ ਸ਼ਹਿਦ ਮਿਲਾਓ। ਇਹ ਬਦਹਜ਼ਮੀ, ਸੀਨੇ ‘ਚ ਜਲਨ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਮੂੰਹ ਵਿੱਚ ਜ਼ਿਆਦਾ ‘ਚ ਜ਼ਰੂਰਤ ਤੋਂ ਜ਼ਿਆਦਾ ਥੁੱਕ ਆਉਣ ‘ਤੇ ਵੀ ਇਸਦਾ ਇੰਝ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜੇ ਪੇਟ ‘ਚ ਐਸਿਡਿਟੀ ਵਧੇਰੇ ਹੁੰਦੀ ਹੈ, ਅਜਿਹੇ ‘ਚ ਇਕ ਚੱਮਚ ਸ਼ਹਿਦ ‘ਚ ਇਕ ਚੱਮਚ ਸ਼ਹਿਦ ਅਤੇ ਚੁਟਕੀ ਸੋਡੀਅਮ ਕਾਰਬੋਨੇਟ ਮਿਲਾ ਕੇ ਪੀਣ ਨਾਲ ਐਸਿਡਿਟੀ ਦੂਰ ਹੁੰਦੀ।ਆਮ ਬੁਖਾਰ, ਠੰਡ ‘ਚ ਵਰਤੋ ਨਿੰਬੂ ਦਾ ਰਸ:

ਇਸ ਦੇ ਲਈ ਨਿੰਬੂ ਦਾ ਰਸ ਪਾਣੀ ‘ਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਇਸ ‘ਚ ਵਿਟਾਮਿਨ ਸੀ ਹੋਣ ਦੇ ਕਾਰਨ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ। ਨਾਲ ਹੀ, ਬੁਖਾਰ ਅਤੇ ਕਮਜ਼ੋਰੀ ਦੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ। ਗਰਮ ਪਾਣੀ ‘ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਬੁਖਾਰ ਅਤੇ ਖੁਸ਼ਕ ਖਾਂਸੀ ਲਈ ਕਾਰਗਰ ਹੈ। ਨਿੰਬੂ ਦੇ ਰਸ ਦੀ ਮਹੱਤਤਾ ਸਰੀਰ ਦੇ ਭਾਰ ਨੂੰ ਘਟਾਉਣ ਲਈ ਸਾਬਤ ਹੁੰਦੀ ਹੈ। ਇਕ ਗਲਾਸ ਪਾਣੀ ‘ਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਮਹੀਨੇ ਲਈ ਖਾਲੀ ਪੇਟ ਪੀਓ। ਤੁਹਾਡੇ ਸਰੀਰ ਦਾ ਭਾਰ ਘਟੇਗਾ।

Related posts

Parag Agrawal ਬਣੇ ਟਵਿੱਟਰ ਦੇ ਨਵੇਂ ਸੀਈਓ ਤਾਂ ਕੰਗਨਾ ਰਣੌਤ ਨੇ ਕੱਸਿਆ ਜੈਕ ਡੌਰਸੀ ‘ਤੇ ਤਨਜ਼, ਬੋਲੀਂ- ‘ਬਾਏ ਚਾਚਾ ਜੈਕ’

On Punjab

ਖਾਦਾਂ ਤੇ ਕੀਟਨਾਸ਼ਕਾਂ ਬਗੈਰ ਵੀ ਖੇਤੀ ਸੰਭਵ, ਆਖਰ ਔਰਤ ਨੇ ਸਿੱਧ ਕਰ ਹੀ ਵਿਖਾਇਆ

On Punjab

Peanuts Benefits: ਡਾਇਬਟੀਜ਼ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਮੂੰਗਫਲੀ, ਇਸ ਤਰ੍ਹਾਂ ਕਰੋ ਸੇਵਨ

On Punjab