PreetNama
ਸਮਾਜ/Social

WHO ਨੇ ਦਿੱਤੀ ਦੁਨੀਆ ਨੂੰ ਚੇਤਾਵਨੀ, ਦਿਨੋ-ਦਿਨ ਖਤਰਨਾਕ ਹੁੰਦਾ ਜਾ ਰਿਹਾ ਕੋਰੋਨਾ

ਸਵਿਟਜ਼ਰਲੈਂਡ: ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ, ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਵਿਸ਼ਵ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਣ ਇਹ ਮਹਾਮਾਰੀ ਵਧਦੀ ਜਾ ਰਹੀ ਹੈ। WHO ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਵਾਇਰਸ ਦਿਨੋ-ਦਿਨ ਬਦਤਰ ਹੁੰਦੇ ਜਾ ਰਿਹਾ ਹੈ।ਉਸ ਨੇ ਅੱਗੇ ਕਿਹਾ ਕਿ ਇਸ ਵਿੱਚੋਂ 75 ਫੀਸਦ ਕੇਸ 10 ਦੇਸ਼ਾਂ ਵਿੱਚੋਂ ਹੀ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਵਧੇਰੇ ਦੇਸ਼ ਅਮਰੀਕਾ ਤੇ ਦੱਖਣੀ ਏਸ਼ੀਆ ਦੇ ਹੀ ਹਨ।ਯੂਰਪ ਦੇ ਬਾਅਦ ਹੁਣ ਅਮਰੀਕਾ ਬਣਾਇਆ ਕੋਰੋਨਾ ਵਾਇਰਸ ਦਾ ਐਪੀਸੈਂਟਰ
WHO ਨੇ ਕਿਹਾ ਕਿ ਪਹਿਲਾਂ ਇਸ ਮਹਾਮਾਰੀ ਦਾ ਐਪੀਸੈਂਟਰ ਯੂਰਪ ਸੀ, ਪਰ ਹੁਣ ਅਮਰੀਕਾ ਕੋਰੋਨਾਵਾਇਰਸ ਦਾ ਐਪੀਸੈਂਟਰ ਬਣਾਇਆ ਹੋਇਆ ਹੈ। ਸਭ ਤੋਂ ਵੱਧ ਮਾਮਲਿਆਂ ਵਿੱਚ ਦੂਜੇ ਨੰਬਰ ਤੇ ਲੈਟਿਨ ਅਮਰੀਕਾ ਦਾ ਦੇਸ਼ ਬ੍ਰਾਜ਼ੀਲ ਹੈ। ਇੱਥੇ ਕੋਰੋਨਾਵਾਇਰਸ ਦੇ ਸੱਤ ਲੱਖ ਲੱਖ ਤੋਂ ਵੱਧ ਕੇਸਾਂ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਰੂਸ, ਯੂਕੇ ਤੇ ਭਾਰਤ ਹਨ। ਰੂਸ ਵਿੱਚ ਕੋਰੋਨਾ ਦੇ ਸਾਢੇ ਚਾਰ ਲੱਖ ਤੋਂ ਵੱਧ ਕੇਸ ਹਨ। ਉੱਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਕੋਰੋਨਾ ਦੇ 2.88 ਲੱਖ ਤੇ ਭਾਰਤ ਵਿੱਚ ਕੋਰੋਨਾ ਕੇਸ 2.56 ਲੱਖ ਨੂੰ ਪਾਰ ਗਏ ਹਨ।

Related posts

ਸਿੰਗਾਪੁਰ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ

On Punjab

ਅਮਰੀਕੀ ਸਰਕਾਰ ਚਲਾਉਣਗੇ 20 ਭਾਰਤੀ, ਜੋਅ ਬਾਇਡੇਨ ਨੇ ਦਿੱਤੇ ਅਹਿਮ ਅਹੁਦੇ

On Punjab

1984 ਸਿੱਖ ਵਿਰੋਧੀ ਦੰਗੇ: ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗੀ

On Punjab