79.41 F
New York, US
July 14, 2025
PreetNama
ਖਾਸ-ਖਬਰਾਂ/Important News

ਬਟਾਲਾ ‘ਚ ਜ਼ਮੀਨੀ ਵਿਵਾਦ ਕਰਕੇ ਚਲਿਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀ

ਬਟਾਲਾ: ਕਸਬਾ ਫਤਿਹਗੜ ਚੂੜੀਆਂ ਦੇ ਸੈਦ ਮੁਬਾਰਕ-ਕੁਲੀਆਂ ਪਿੰਡ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਦੇਰ ਰਾਤ ਨੂੰ ਫਾਇਰਿੰਗ ਹੋਈ। ਗੋਲੀਬਾਰੀ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਥਾਣਾ ਸਦਰ ਦੀ ਪੁਲਿਸ ਨੇ ਪਿੰਡ ਵਿੱਚ ਰਹਿੰਦੇ ਪੰਜ ਲੋਕਾਂ ਖਿਲਾਫ 302,307, 148,149 ਅਤੇ ਆਰਮਜ਼ ਐਕਟ ਦਾ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਕੇਸ ਵਿੱਚ ਨਾਮਜ਼ਦ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਫਤਿਹਗੜ੍ਹ ਬੰਗਲ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਦੋਵਾਂ ਧਿਰਾਂ ‘ਚ ਜ਼ਮੀਨੀ ਵਿਵਾਦ ਦੌਰਾਨ ਪਿੰਡ ਸੈਦ ਮੁਬਾਰਕ ਕੁਲੀਆਂ ਦੇ ਵਸਨੀਕ ਗੁਰਜੀਤ ਸਿੰਘ ਨੇ ਗੋਲੀਆਂ ਚਲਿਆਂ। ਜਿਸ ‘ਚ ਮਨਜੋਤ ਸਿੰਘ (24) ਨਿਵਾਸੀ ਸੈਦ ਮੁਬਾਰਕ ਕੁਲੀਆਂ, ਅਰਸ਼ਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਨੂੰ ਗੋਲੀਆਂ ਮਾਰਿਆਂ ਗਈਆਂ। ਤਿੰਨਾਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ। ਇਲਾਜ ਦੌਰਾਨ ਮਨਜੋਤ ਸਿੰਘ ਦੀ ਅੰਮ੍ਰਿਤਸਰ ਵਿੱਚ ਮੌਤ ਹੋ ਗਈ। ਅਰਸ਼ਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।

ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਮਨਜੋਤ ਸਿੰਘ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਦੇ ਬਿਆਨ ਦੇ ਆਧਾਰ ‘ਤੇ ਗੁਰਜੀਤ ਸਿੰਘ, ਉਸ ਦੇ ਪਿਤਾ ਜੋਗਿੰਦਰ ਸਿੰਘ ਅਤੇ ਪਰਿਵਾਰ ਦੀਆਂ ਤਿੰਨ ਔਰਤਾਂ ਖ਼ਿਲਾਫ਼ ਥਾਣਾ ਸਦਰ ਬਟਾਲਾ ਵਿੱਚ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਡੀਐਸਪੀ ਨੇ ਦੱਸਿਆ ਕਿ ਹਮਲਾਵਰ ਗੁਰਜੀਤ ਸਿੰਘ ਦੇ ਪਿਤਾ ਜੋਗਿੰਦਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੋਮਵਾਰ ਨੂੰ ਅਕਾਲੀ ਆਗੂ ਅਤੇ ਮਾਝਾ ਜ਼ੋਨ ਦੇ ਮੁਖੀ ਰਵੀਕਰਨ ਸਿੰਘ ਕਾਹਲੋਂ ਬਟਾਲਾ ਦੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਜੋਤ ਸਿੰਘ ਗਰੀਬ ਪਰਿਵਾਰ ਦਾ ਇਕਲੌਤਾ ਕਮਾਊ ਸੀ। ਅਕਾਲੀ ਦਲ ਪੁਲਿਸ ਤੋਂ ਮੰਗ ਕਰਦਾ ਹੈ ਕਿ ਮਨਜੋਤ ਸਿੰਘ ਦੇ ਕਾਤਲਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

Related posts

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਦੀ ਹੋਈ ਜਿੱਤ, ਅਮਰੀਕੀ ਸੰਸਦ ਨੇ ਲਗਾਈ ਮੋਹਰ

On Punjab

ਕੈਨੇਡਾ: ਇੱਕ ਹੋਰ ਐੱਮਪੀ ਨੇ ਟਰੂਡੋ ਦਾ ਸਾਥ ਛੱਡਿਆ

On Punjab