PreetNama
ਫਿਲਮ-ਸੰਸਾਰ/Filmy

ਯੁਵਰਾਜ ਹੰਸ ਨੇ ਦੱਸਿਆ ਆਪਣੇ ਬੇਟੇ ਦਾ ਨਾਮ,ਸ਼ੇਅਰ ਕੀਤੀ ਇਹ ਖ਼ਾਸ ਪੋਸਟ

ਟੀ ਵੀ ਸੀਰੀਅਲ ਛੋਟੀ ਸਰਦਾਰਨੀ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਮਾਂ ਬਣ ਗਈ ਹੈ । ਇਸ ਗੱਲ ਦੀ ਜਾਣਕਾਰੀ ਮਾਨਸੀ ਸ਼ਰਮਾ ਤੇ ਉਹਨਾਂ ਦੇ ਪਤੀ ਯੁਵਰਾਜ ਹੰਸ ਨੇ ਸੋਸ਼ਲ ਮੀਡੀਆ ਤੇ ਬੀਤੇ ਦਿਨ ਦਿੱਤੀ ਸੀ ।ਜੀ ਹਾਂ ਸੋਸ਼ਲ ਮੀਡੀਆ ਤੇ ਯੁਵਰਾਜ ਹੰਸ ਨੇ ਲਿਖਿਆ ਸੀ ਕਿ ‘ Its a baby boy’। ਹੁਣ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਖ਼ਾਸ ਪੋਸਟ ਪਾਈ ਹੈ ।

ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਬੇਟੇ ਦਾ ਨਾਂ ਵੀ ਸ਼ੇਅਰ ਕਰ ਦਿੱਤਾ ਹੈ । ਉਨ੍ਹਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਤੇ ਹ੍ਰੇਦਾਨ ਯੁਵਰਾਜ ਹੰਸ (Hredaan Yuvraaj Hans) ਲਿਖਿਆ ਹੋਇਆ ਹੈ । ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ।ਤੁਹਾਨੂੰ ਦੱਸ ਦੇਈਏ ਕਿ ਇਹ ਜੋੜੀ ਇੱਕ ਦੂਜੇ ਨੂੰ ਕਾਫੀ ਦੇਰ ਤੋਂ ਪਿਆਰ ਤੇ ਡੇਟ ਕਰ ਰਹੀ ਸੀ।ਅਤੇ ਇਨ੍ਹਾਂ ਦੋਹਾਂ ਨੇ 2017 ਵਿੱਚ ਆਪਣੇ ਰਿਸ਼ਤੇ ਨੂੰ ਆਫਿਸ਼ੀਅਲ ਕੀਤਾ ਸੀ।

ਜਿਸ ਤੋਂ ਇਨ੍ਹਾਂ ਨੇ 2019 ਯਾਨਿ ਕੇ ਪਿਛਲੇ ਸਾਲ ਵਿਆਹ ਕਰਵਾ ਲਿਆ। ਇਹ ਜੋੜੀ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰਦੀ ਆ ਰਹੀ ਸੀ । ਮਾਨਸੀ ਸ਼ਰਮਾ ਛੋਟੇ ਪਰਦੇ ਤੇ ਪਿਛਲੇ ਕਈ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਰਾਜ ਕਰਦੀ ਆ ਰਹੀ ਹੈ ਜਦੋਂ ਕਿ ਯੁਵਰਾਜ ਹੰਸ ਪੰਜਾਬੀ ਇੰਡਸਟਰੀ ਵਿੱਚ ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ।ਤੁਹਾਨੂੰ ਦੱਸ ਦੇਈਏ ਕਿ ਇਹ ਜੋੜੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ਤੇ ਟਿੱਕ ਟੌਕ ਵੀਡੀਜ਼ ਨਾਲ ਲੋਕਾਂ ਨੂੰ ਐਂਟਰਟੇਨ ਕਰ ਰਹੀ ਸੀ।ਅਤੇ ਹਾਲ ਹੀ ਵਿੱਚ ਮਾਨਸੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ , ਜਿਸ ਵਿੱਚ ਕੇਵਲ ਘਰ ਦੇ ਰਿਸ਼ਤੇਦਾਰ ਅਤੇ ਕਰੀਬੀ ਹੀ ਮੌਜੂਦ ਸਨ। ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦਾ ਵਿਆਹ ਤੋਂ ਬਾਅਦ ਪਹਿਲਾ ਬੇਬੀ ਹੈ।

Related posts

ਆਖਰ ਕਿਉਂ ਦੁਖੀ ਹੋਏ ਧਰਮਿੰਦਰ, ਟਵੀਟ ਕਰ ਦੱਸਿਆ ਕਾਰਨ

On Punjab

Diljit Dosanjh Car Collection : ਦਿਲਜੀਤ ਦੋਸਾਂਝ ਨੂੰ ਗਾਣਿਆਂ ਤੋਂ ਇਲਾਵਾ ਹੈ ਮਹਿੰਗੀਆਂ ਗੱਡੀਆਂ ਦਾ ਸ਼ੌਕ, ਕਰੋੜਾਂ ਦੀ ਹੈ ਕੁਲੈਕਸ਼ਨ

On Punjab

Chehre Trailer Released: ਫਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਏਗੀ ਰਿਆ ਚੱਕਰਵਰਤੀ

On Punjab