PreetNama
ਸਿਹਤ/Health

WHO ਨੇ ਪਹਿਲੀ ਵਾਰ ਜਾਰੀ ਕੀਤੀਆਂ Food Safety Guidelines !

WHO Food safety guidelines: ਕੋਰੋਨਾ ਵਾਇਰਸ ਤੋਂ ਬਚਣ ਲਈ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਮੇਂ-ਸਮੇਂ ਤੇ ਲੋਕਾਂ ਨੂੰ ਸੇਫ਼ਟੀ ਟਿਪਸ ਦਿੰਦੀ ਰਹਿੰਦੀ ਹੈ। WHO ਦੁਆਰਾ ਸਫਾਈ ਅਤੇ ਸੁਰੱਖਿਆ ਦੇ ਸੰਬੰਧ ਵਿਚ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਪਰ ਪਹਿਲੀ ਵਾਰ WHO ਨੇ ਕੋਰੋਨਾ ਤੋਂ ਬਚਾਅ ਲਈ ਖਾਣ-ਪੀਣ ਦੇ ਸੰਬੰਧ ਵਿੱਚ ਇੱਕ ਗਾਈਡਲਾਈਨ ਜਾਰੀ ਕੀਤੀ ਹੈ। ਭੋਜਨ ਸੁਰੱਖਿਆ ਦੇ ਨਾਲ WHO ਨੇ ਇਹ ਵੀ ਦੱਸਿਆ ਹੈ ਕਿ ਅਜਿਹਾ ਕਰਨਾ ਮਹੱਤਵਪੂਰਣ ਕਿਉਂ ਹੈ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਨੂੰ ਰੋਕਣ ਲਈ WHO ਦੇ ਨਵੇਂ ਦਿਸ਼ਾ-ਨਿਰਦੇਸ਼…

ਖਾਣਾ ਬਣਾਉਣ ਵੇਲੇ ਧਿਆਨ ਰੱਖੋ

ਖਾਣੇ ਨੂੰ ਬਣਾਉਣ ਜਾਂ ਕਿਸੀ ਵੀ ਖਾਣ ਵਾਲੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।
ਉਸ ਜਗ੍ਹਾ ਨੂੰ ਧੋਵੋ ਜਾਂ ਸੇਨੇਟਾਈਜ ਕਰੋ ਜਿੱਥੇ ਤੁਸੀਂ ਖਾਣਾ ਬਣਾ ਰਹੇ ਹੋ।
ਬੈਕਟਰੀਆ ਅਤੇ ਵਾਇਰਸ ਭਾਂਡੇ ਸਾਫ਼ ਕਰਨ ਵਾਲੇ ਕੱਪੜੇ ਜਾਂ ਕਿਚਨ ਸਾਫ਼ ਕਰਨ ਵਾਲੇ ਕੱਪੜੇ ਅਤੇ ਕਟਿੰਗ ਬੋਰਡ ਵਿੱਚ ਆਸਾਨੀ ਨਾਲ ਆ ਜਾਂਦੇ ਹਨ। ਇਹ ਹੱਥਾਂ ਨਾਲ ਭੋਜਨ ਤਕ ਪਹੁੰਚ ਕੇ ਬਿਮਾਰ ਕਰ ਸਕਦੇ ਹਨ। ਇਸ ਲਈ ਉਨ੍ਹਾਂ ਦੀ ਸਫਾਈ ਦਾ ਵੀ ਧਿਆਨ ਰੱਖੋ।
ਕੱਚਾ ਅਤੇ ਪਕਾਇਆ ਭੋਜਨ ਵੱਖਰਾ ਰੱਖੋ: ਕੱਚਾ ਮੀਟ, ਚਿਕਨ ਆਦਿ ਨੂੰ ਖਾਣ ਦੀਆਂ ਦੂਜੀਆਂ ਚੀਜ਼ਾਂ ਤੋਂ ਦੂਰ ਰੱਖੋ ਅਤੇ ਦੋਵਾਂ ਦੇ ਭਾਂਡੇ ਵੀ ਵੱਖਰੇ ਹੋਣੇ ਚਾਹੀਦੇ ਹਨ। ਕੱਚੇ ਭੋਜਨ ਵਿਚ ਵਰਤੇ ਜਾਣ ਵਾਲੇ ਕਟਿੰਗ ਬੋਰਡ ਅਤੇ ਚਾਕੂ ਦੀ ਵਰਤੋਂ ਦੂਸਰਾ ਖਾਣਾ ਬਣਾਉਣ ਵਾਲੀ ਸਮੱਗਰੀ ‘ਚ ਵਰਤੋਂ ਨਾ ਕਰੋ। ਕੱਚੇ ਅਤੇ ਦੂਸਰੇ ਪਕਾਏ ਹੋਏ ਖਾਣੇ ਨੂੰ ਭਾਂਡਿਆਂ ਨਾਲ ਢੱਕ ਕੇ ਰੱਖੋ। WHO ਦੇ ਅਨੁਸਾਰ ਕੱਚੇ ਭੋਜਨ ਵਿੱਚ ਖ਼ਤਰਨਾਕ ਬੈਕਟਰੀਆ ਹੋ ਸਕਦੇ ਹਨ, ਖ਼ਾਸਕਰ ਚਿਕਨ ਵਿੱਚ। ਇਹ ਖਾਣਾ ਬਣਾਉਣ ਵੇਲੇ ਦੂਜੇ ਪਕਾਏ ਗਏ ਖਾਣੇ ਵਿੱਚ ਜਾ ਸਕਦਾ ਹੈ। ਇਸ ਲਈ ਧਿਆਨ ਰੱਖਣਾ ਮਹੱਤਵਪੂਰਨ ਹੈ।
ਮਾਸਾਹਾਰੀ ਭੋਜਨ ਪਕਾਉਂਦੇ ਸਮੇਂ ਸਾਵਧਾਨੀਆਂ

ਨਾਨ-ਵੇਜ ਪਕਾਉਣ ਵੇਲੇ ਇਸ ਨੂੰ 70 ਡਿਗਰੀ ਸੈਂਟੀਗਰੇਡ ‘ਤੇ ਚੰਗੀ ਤਰ੍ਹਾਂ ਉਬਾਲੋ ਅਤੇ ਇਸ ਨੂੰ ਪਕਾਓ।
ਧਿਆਨ ਰੱਖੋ ਕਿ ਮੀਟ, ਪੋਲਟਰੀ ਅਤੇ ਸਮੁੰਦਰੀ ਭੋਜਨ ਦਾ ਸੂਪ ਗੁਲਾਬੀ ਰੰਗ ਦਾ ਨਾ ਹੋਵੇ। ਇਹ ਪੱਕਣ ਤੋਂ ਬਾਅਦ ਸਾਫ ਹੋਣਾ ਚਾਹੀਦਾ ਹੈ।
ਖਾਣਾ ਖਾਣ ਤੋਂ ਪਹਿਲਾਂ ਹੀ ਖਾਣੇ ਨੂੰ ਚੰਗੀ ਤਰ੍ਹਾਂ ਗਰਮ ਕਰੋ।
ਭੋਜਨ ਨੂੰ ਸਹੀ ਤਰ੍ਹਾਂ ਪਕਾਉਣ ਨਾਲ ਸਾਰੇ ਕੀਟਾਣੂ ਮਰ ਜਾਂਦੇ ਹਨ। 70°C ਦੇ ਤਾਪਮਾਨ ‘ਤੇ ਪਕਾਇਆ ਭੋਜਨ ਖਾਣਾ ਸੁਰੱਖਿਅਤ ਹੈ।ਭੋਜਨ ਨੂੰ ਸੁਰੱਖਿਅਤ ਤਾਪਮਾਨ ‘ਤੇ ਰੱਖੋ: ਪਕਾਏ ਹੋਏ ਖਾਣੇ ਨੂੰ 2 ਘੰਟਿਆਂ ਤੋਂ ਵੱਧ ਸਮੇਂ ਲਈ ਕਮਰੇ ਦੇ ਤਾਪਮਾਨ’ ਤੇ ਨਾ ਰੱਖੋ। ਭੋਜਨ ਨੂੰ ਉਚਿਤ ਤਾਪਮਾਨ ‘ਤੇ ਫਰਿੱਜ ਵਿਚ ਰੱਖੋ। ਸਰਵ ਕਰਨ ਤੋਂ ਪਹਿਲਾਂ ਇਸ ਨੂੰ ਫਰਿੱਜ ਤੋਂ ਬਾਹਰ ਕੱਢਣ ਦੇ ਬਾਅਦ ਇਸ ਨੂੰ ਘੱਟੋ-ਘੱਟ 60 ਡਿਗਰੀ ਸੈਲਸੀਅਸ ‘ਤੇ ਗਰਮ ਕਰੋ। ਭੋਜਨ ਨੂੰ ਜ਼ਿਆਦਾ ਦੇਰ ਤੱਕ ਫਰਿੱਜ ਵਿਚ ਨਾ ਰੱਖਣ ਦੀ ਕੋਸ਼ਿਸ਼ ਕਰੋ। WHO ਦੇ ਅਨੁਸਾਰ ਘੱਟ ਤਾਪਮਾਨ ਵਿੱਚ ਰੱਖੇ ਭੋਜਨ ਵਿੱਚ ਸੂਖਮ ਜੀਵ ਬਹੁਤ ਤੇਜ਼ੀ ਨਾਲ ਵੱਧਦੇ ਹਨ। ਸੂਖਮ ਜੀਵ 5 ਡਿਗਰੀ ਤੋਂ ਘੱਟ ਅਤੇ 60 ਡਿਗਰੀ ਤੋਂ ਉਪਰ ਦੇ ਤਾਪਮਾਨ ਤੇ ਵਧਣਾ ਬੰਦ ਕਰਦੇ ਹਨ।

ਸਾਫ ਪਾਣੀ ਦੀ ਵਰਤੋਂ ਕਰੋ: ਭੋਜਨ ਪਕਾਉਣ ਲਈ ਹਮੇਸ਼ਾ ਸਾਫ਼ ਜਾਂ ਉਬਾਲੇ ਹੋਏ ਪਾਣੀ ਦੀ ਵਰਤੋਂ ਕਰੋ। ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੋ। ਕੱਚੇ ਭੋਜਨ ਦੀ ਖਰੀਦਦਾਰੀ ਸਾਵਧਾਨੀ ਨਾਲ ਕਰੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਛਿਲੋ ਜਾਂ ਕੱਟੋ। ਇਸ ਨਾਲ ਉਹ ਰੋਗਾਣੂ ਮੁਕਤ ਹੋ ਜਾਂਦੇ ਹਨ। ਦਰਅਸਲ ਬੈਕਟੀਰੀਆ ਕਈ ਵਾਰ ਪਾਣੀ ਅਤੇ ਬਰਫ਼ ਵਿਚ ਵੀ ਪਾਏ ਜਾਂਦੇ ਹਨ। ਇਸ ਨਾਲ ਪਾਣੀ ਜ਼ਹਿਰੀਲਾ ਵੀ ਹੋ ਸਕਦਾ ਹੈ। ਇਸ ਲਈ ਉਬਾਲੇ ਜਾਂ ਆਰ ਓ ਪਾਣੀ ਦੀ ਵਰਤੋਂ ਕਰੋ।

Related posts

Hair Care Tips: ਚਾਹੀਦੇ ਹਨ ਸੰਘਣੇ ਤੇ ਮਜ਼ਬੂਤ ਵਾਲ਼, ਤਾਂ ਸੌਣ ਤੋਂ ਪਹਿਲਾਂ ਵੀ ਜ਼ਰੂਰੀ ਹੈ ਉਨ੍ਹਾਂ ਦੀ ਸਹੀ ਦੇਖਭਾਲ

On Punjab

How To Boost Brain : ਜੇਕਰ ਤੁਸੀਂ ਆਪਣੀ ਯਾਦਸ਼ਕਤੀ ਵਧਾਉਣਾ ਤੇ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਫਾਲੋ ਕਰੋ ਇਹ ਆਸਾਨ ਟਿਪਸ

On Punjab

ਸ਼ੂਗਰ ਦੇ ਮਰੀਜ਼ ਕਰਨ ਇਸ ਆਟੇ ਦਾ ਇਸਤੇਮਾਲ

On Punjab