PreetNama
ਫਿਲਮ-ਸੰਸਾਰ/Filmy

ਇਸ ਲਗਜ਼ਰੀ ਘਰ ਨੂੰ ਜਲਦ ਖਰੀਦਣਗੇ ਪ੍ਰਿੰਸ ਹੈਰੀ ਤੇ ਮੇਘਨ, ਟਾਮ ਹੈਂਕਸ ਹਨ ਗੁਆਂਢੀ

prince meghan luxury mansion:ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਨੂੰ ਸ਼ਾਹੀ ਪਰਿਵਾਰ ਤੋਂ ਅਲੱਗ ਹੋਏ ਲਗਭਗ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਉਨ੍ਹਾਂ ਦੇ ਅਲੱਗ ਹੋਣ ਦੀ ਪ੍ਰਕਿਰਿਆ ਨੂੰ ਬ੍ਰੇਕਜ਼ਿਟ ਦੀ ਤਰਜ਼ ‘ਤੇ ਮੈਗਜਿਟ ਕਿਹਾ ਗਿਆ ਸੀ। ਇਸ ਦੌਰਾਨ ਕਿਹਾ ਗਿਆ ਕਿ ਮੇਘਨ ਪਰਿਵਾਰ ਤੋਂ ਖੁਸ਼ ਨਹੀਂ ਸੀ। ਵਰਤਮਾਨ ਵਿੱਚ ਹੈਰੀ ਅਤੇ ਮੇਗਨ ਕੈਲੀਫੋਰਨੀਆ ਵਿੱਚ ਬਹੁਤ ਸਾਦਾ ਜੀਵਨ ਬਿਤਾ ਰਹੇ ਹਨ, ਪਰ ਖਬਰ ਹੈ ਕਿ ਦੋਨੋਂ ਇੱਕ ਸ਼ਾਨਦਾਰ ਮੈਨਸ਼ਨ ਖਰੀਦਣ ਦੀ ਭਾਲ ਵਿੱਚ ਹਨ। ਦੋਨੋਂ ਲਾਸ ਐਂਜਲਸ ਵਿੱਚ ਪੈਸੇਫਿਕ ਪਾਲਿਸੈਡਸ ਦੇ ਕੋਲ ਛੇ ਬੈੱਡਰੂਮ ਵਾਲੇ ਘਰ ਨੂੰ ਖਰੀਦਣ ਦੇ ਬਾਰੇ ਵਿਚ ਸੋਚ ਰਹੇ ਹਨ।
ਇਸ ਲਗਜ਼ਰੀ ਮੈਨਸ਼ਨ ਵਿੱਚ ਇੱਕ ਸਵੀਮਿੰਗ ਪੂਲ, ਸਿਨੇਮਾ ਹਾਲ, ਇੱਕ ਏਕੜ ਦਾ ਗਾਰਡਨ, ਪਲੇਗ੍ਰਾਊਂਡ ਅਤੇ ਸਾਹਮਣੇ ਤੋਂ ਸਮੁੰਦਰ ਦਾ ਨਜ਼ਾਰਾ ਦੇਖਣ ਵਾਲਾ ਹੋਵੇਗਾ। ਇਸ ਬੰਗਲੇ ਦੇ ਵਰਤਮਾਨ ਮਾਲਿਕ ਫਾਸਟ ਐਂਡ ਫਿਊਰੀਅਸ ਦੇ ਨਿਰਮਾਤਾ ਸਟੀਵ ਚੇਸਮੈਨ ਹਨ, ਜਦਕਿ ਟੌਮ ਹੈਂਕਸ ਅਤੇ ਬੇਨ ਐਫਲੇਕ ਗੁਆਂਢੀ ਹਨ।
ਦਰਅਸਲ ਮੇਘਨ 63 ਸਾਲ ਦੀ ਆਪਣੀ ਮਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਬੇਟਾ ਆਰਚੀ ਅਜੇ ਬਹੁਤ ਛੋਟਾ ਹੈ। ਮੇਗਨ ਨਾ ਸਿਰਫ ਬਿਹਤਰੀਨ ਅਦਾਕਾਰਾ ਹੈ ਬਲਕਿ ਅਮਰੀਕੀ ਵੀ ਹੈ। ਪ੍ਰਿੰਸ ਹੈਰੀ ਨਾਲ ਵਿਆਹ ਤੋਂ ਪਹਿਲਾਂ ਉਹ ਤਲਾਕਸ਼ੁਦਾ ਸੀ। ਉਹ ਅਮਰੀਕੀ – ਅਫਰੀਕੀ ਨਸਲ ਦੀ ਹੈ। ਮੇਗਨ ਹਾਲੀਵੁੱਡ ਸਟਾਰ ਹੈ। ਉਨ੍ਹਾਂ ਦਾ ਪੂਰਾ ਨਾਮ ਰਾਸ਼ੇਲ ਮੇਘਨ ਮਾਰਕੇਲ ਹੈ। ਉਨ੍ਹਾਂ ਨੇ ਅਮਰੀਕੀ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਲੰਬਾ ਸਮਾਂ ਬਿਤਾਇਆ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮੇਘਨ ਹਾਲੀਵੁੱਡ ਦੀ ਇੱਕ ਬਹੁਤ ਹੀ ਬਿਹਤਰੀਨ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।

Related posts

Renuka Shahane COVID19 Positive: ਆਸ਼ੂਤੋਸ਼ ਰਾਣਾ ਤੋਂ ਬਾਅਦ ਹੁਣ ਰੇਣੁਕਾ ਸ਼ਹਾਣੇ ਵੀ ਹੋਈ ਕੋਰੋਨਾ ਪਾਜ਼ੇਟਿਵ, ਬੱਚੇ ਵੀ ਹੋਏ ਇਨਫੈਕਟਿਡ

On Punjab

ਅਭਿਨੇਤਰੀ ਕੰਗਨਾ ਬਣੀ ਨਿਰਦੇਸ਼ਕ, ਡਾਇਰੈਕਟ ਕਰ ਰਹੀ ਇਹ ਫਿਲਮ

On Punjab

ਨਵਾਜ਼ੂਦੀਨ ਸਿਦੀਕੀ ਦੀ ਭਤੀਜੀ ਨੇ ਕੀਤੇ ਵੱਡੇ ਖੁਲਾਸੇ, ਚਾਚੇ ‘ਤੇ ਲਾਏ ਯੋਨ ਸੋਸ਼ਣ ਦੇ ਆਰੋਪ, ਥਾਣੇ ‘ਚ ਦਿੱਤੀ ਲਿਖਿਤ ਸ਼ਿਕਾਇਤ

On Punjab