PreetNama
ਫਿਲਮ-ਸੰਸਾਰ/Filmy

ਬਿਮਾਰੀ ਸਮੇਂ ਮੈਡੀਕਲ ਸਟਾਫ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਨ ਰਿਸ਼ੀ ਕਪੂਰ

Rishi last moments hospital:ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਦੇਹਾਂਤ ਹੋ ਗਿਆ। ਕੈਂਸਰ ਨਾਲ ਜੂਝ ਰਹੇ ਰਿਸ਼ੀ ਨੇ ਸਵੇਰੇ 8.45 ‘ਤੇ ਆਖਰੀ ਸਾਹ ਲਏ। ਰਿਸ਼ੀ ਦੇ ਦਿਹਾਂਤ ‘ਤੇ ਪਰਿਵਾਰ ਦੇ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕੈਂਸਰ ਨਾਲ ਲੜ ਰਹੇ ਰਿਸ਼ੀ ਕਪੂਰ ਆਪਣੇ ਆਖਰੀ ਸਾਹ ਤੱਕ ਜ਼ਿੰਦਾਦਿਲ ਬਣੇ ਰਹੇ ਅਤੇ ਡਾਕਟਰ – ਮੈਡੀਕਲ ਸਟਾਫ਼ ਦਾ ਮਨੋਰੰਜਨ ਕਰਦੇ ਰਹੇ। ਕਪੂਰ ਫੈਮਿਲੀ ਦੇ ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਸਾਡੇ ਪਿਆਰੇ ਰਿਸ਼ੀ ਕਪੂਰ ਦਾ ਲਿਊਕੇਮੀਆ ਦੇ ਨਾਲ ਦੋ ਸਾਲ ਦੀ ਲੜਾਈ ਤੋਂ ਬਾਅਦ ਅੱਜ ਸਵੇਰੇ ਦਿਹਾਂਤ ਹੋ ਗਿਆ। ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੇ ਕਿਹਾ ਕਿ ਰਿਸ਼ੀ ਕਪੂਰ ਆਖਰੀ ਸਮੇਂ ਤੱਕ ਮਨੌਰੰਜਨ ਕੀਤਾ। ਜ਼ਿੰਦਾਦਿਲ ਬਣੇ ਰਹੇ ਤੇ ਦੋ ਸਾਲ ਦੇ ਇਲਾਜ ਤੋਂ ਬਾਅਦ ਵੀ ਪੂਰੀ ਦ੍ਰਿੜ੍ਹ ਇੱਛਾ ਦੇ ਨਾਲ ਜ਼ਿੰਦਗੀ ਜਿਉਂਦੇ ਰਹੇ।

ਸੰਦੇਸ਼ ਵਿੱਚ ਕਿਹਾ ਗਿਆ ਕੈਂਸਰ ਦੇ ਵਿੱਚ ਵੀ ਰਿਸ਼ੀ ਕਪੂਰ ਦਾ ਫੋਕਸ ਹਮੇਸ਼ਾ ਪਰਿਵਾਰ, ਦੋਸਤ, ਭੋਜਨ ਅਤੇ ਫਿਲਮਾਂ ‘ਤੇ ਬਣਿਆ ਰਿਹਾ। ਇਸ ਦੌਰਾਨ ਉਨ੍ਹਾਂ ਨੂੰ ਮਿਲਣ ਵਾਲਾ ਹਰ ਕੋਈ ਇਸ ਗੱਲ ਤੋਂ ਹੈਰਾਨ ਸੀ ਕਿ ਉਨ੍ਹਾਂ ਨੇ ਆਪਣੀ ਬੀਮਾਰੀ ਦੇ ਵਿੱਚ ਕਿਸ ਤਰ੍ਹਾਂ ਨਾਲ ਪਰਿਵਾਰ, ਦੋਸਤ, ਭੋਜਨ ਅਤੇ ਫ਼ਿਲਮਾਂ ਤੋਂ ਦੂਰ ਨਹੀਂ ਹੋਣ ਦਿੱਤਾ।

ਪਰਿਵਾਰ ਨੇ ਅੱਗੇ ਲਿਖਿਆ ਉਹ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਦੇ ਲਈ ਆਭਾਰੀ ਸਨ, ਜੋ ਦੁਨੀਆਂ ਭਰ ਤੋਂ ਆਏ ਸਨ। ਰਿਸ਼ੀ ਦੇ ਦਿਹਾਂਤ ਤੋਂ ਬਾਅਦ ਪ੍ਰਸ਼ੰਸਕ ਸਾਰੇ ਸਮਝੋਗੇ ਕਿ ਉਹ (ਰਿਸ਼ੀ) ਇੱਕ ਮੁਸਕਰਾਹਟ ਦੇ ਨਾਲ ਯਾਦ ਕੀਤਾ ਜਾਣਾ ਪਸੰਦ ਕਰਨਗੇ, ਅੱਥਰੂਆਂ ਦੇ ਨਾਲ ਨਹੀਂ।

ਉਨ੍ਹਾਂ ਦੇ ਜਾਣ ਤੋਂ ਬਾਅਦ ਫੈਨਜ਼ ਅਤੇ ਪੂਰਾ ਬਾਲੀਵੁੱਡ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਰਣਬੀਰ ਕਪੂਰ ਨੇ ਦੱਸਿਆ ਸੀ ਕਿ ਰਿਸ਼ੀ ਕਪੂਰ ਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਜਦੋਂ ਉਹ ਇਲਾਜ ਤੋਂ ਬਾਅਦ ਵਾਪਸ ਆਉਣਗੇ ਤਾਂ ਕੀ ਇੰਡਸਟਰੀ ਵਿੱਚ ਕੰਮ ਮਿਲੇਗਾ ? ਕੀ ਮੈਨੂੰ ਕੋਈ ਫਿਲਮ ਆਫਰ ਕਰੇਗਾ ? ਕੀ ਉਹ ਕਦੇ ਦੁਬਾਰਾ ਫ਼ਿਲਮ ਕਰਨ ਦੇ ਕਾਬਿਲ ਹੋਣਗੇ। ਰਣਬੀਰ ਕਪੂਰ ਦੀ ਇਹ ਗੱਲ ਸੁਣ ਕੇ ਈਵੈਂਟ ਵਿੱਚ ਬੈਠੇ ਲੋਕਾਂ ਦੇ ਨਾਲ ਨਾਲ ਮੰਚ ‘ਤੇ ਮੌਜੂਦ ਆਲੀਆ ਭੱਟ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸਨ। ਰਣਵੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

Related posts

OTT ਪਲੇਟਫਾਰਮਾਂ ‘ਤੇ ਰਿਲੀਜ਼ ਹੋਣਗੀਆਂ ਇਹ ਫਿਲਮਾਂ

On Punjab

ਡੋਨਾਲਡ ਟਰੰਪ ਸ਼ਾਹਰੁਖ ਖਾਨ ਦੀ ਇਸ ਫਿਲਮ ਨੂੰ ਕਰਦੇ ਨੇ ਬੇਹੱਦ ਪਸੰਦ

On Punjab

Kapil Sharma Show success bash: Bharti Singh, Sumona Chakravarti, Archana Puran Singh have a blast. See pics

On Punjab