35.17 F
New York, US
February 17, 2026
PreetNama
ਖਾਸ-ਖਬਰਾਂ/Important News

ਅਮਰੀਕਾ ਦਾ ਵੱਡਾ ਦਾਅਵਾ, ਚੀਨ ਨੇ ਲੈਬ ‘ਚ ਤਿਆਰ ਕੀਤਾ ਕੋਰੋਨਾ ਵਾਇਰਸ…

Coronavirus Originated China Laboratory: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਤੋਂ ਜਨਮੀ ਮਹਾਂਮਾਰੀ ਦੀ ਪੈਦਾਇਸ਼ ਦੀ ਜਾਂਚ ਕਰਨਾ ਚਾਹੁੰਦਾ ਹੈ । ਟਰੰਪ ਪ੍ਰਸ਼ਾਸਨ ਦਾ ਕਹਿਣਾ ਕਿ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਦੇ ਵੁਹਾਨ ਵਿੱਚ ਚਮਗਿੱਦੜਾਂ ‘ਤੇ ਹੋ ਰਹੀ ਖੋਜ ਦੌਰਾਨ ਇਸ ਦੀ ਉਤਪੱਤੀ ਹੋਈ । ਬੀਜਿੰਗ ਨੇ ਕਿਹਾ ਸੀ ਕਿ ਵੁਹਾਨ ਵਿੱਚ ਜਾਨਵਰਾਂ ਦੇ ਬਜ਼ਾਰ ਵਿੱਚ ਮਨੁੱਖ ਇਸ ਵਾਇਰਸ ਤੋਂ ਇਨਫੈਕਟਡ ਹੋਇਆ ਹੋਵੇਗਾ, ਪਰ ਸੂਤਰਾਂ ਅਨੁਸਾਰ ਕੋਰੋਨਾ ਵਾਇਰਸ ਇੱਕ ਸੰਵੇਦਨਸ਼ੀਲ ਜੀਵ ਖੋਜ ਕੇਂਦਰ ਤੋਂ ਦੁਰਘਟਨਾ ਤਹਿਤ ਬਾਹਰ ਆਇਆ ਹੋਵੇਗਾ ।

ਇਸ ਸਬੰਧੀ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਕਿਹਾ ਕਿ ਅਸੀਂ ਹਰ ਚੀਜ਼ ਦੀ ਪੂਰੀ ਜਾਂਚ ਕਰ ਰਹੇ ਹਾਂ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇਹ ਵਾਇਰਸ ਬਾਹਰ ਕਿਵੇਂ ਆਇਆ ਤੇ ਦੁਨੀਆਂ ਭਰ ਵਿੱਚ ਕਿਵੇਂ ਫੈਲਿਆ । ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਤਬਾਹੀ ਅਮਰੀਕਾ ਵਿੱਚ ਮਚਾਈ ਹੋਈ ਹੈ ।

ਉਨ੍ਹਾਂ ਕਿਹਾ ਕਿ ਅਮਰੀਕਾ ਜਾਣਦਾ ਸੀ ਕਿ ਵੁਹਾਨ ਦੀ ਲੈਬ ਵਿੱਚ ਅਤਿ ਸੰਕਰਾਮਕ ਸਮੱਗਰੀ ਹੈ । ਪੋਂਪਿਓ ਨੇ ਕਿਹਾ ‘ਖੁੱਲ੍ਹੀ ਮਾਨਸਿਕਤਾ ਵਾਲੇ ਤੇ ਪਾਰਦਰਸ਼ੀ ਦੇਸ਼ ਏਨੇ ਸਮਰੱਥ ਹੁੰਦੇ ਹਨ ਕਿ ਚੀਜ਼ਾਂ ਨੂੰ ਕੰਟੋਰਲ ਵਿੱਚ ਰੱਖ ਸਕਣ ਤੇ ਸੁਰੱਖਿਅਤ ਰਹਿਣ । ਉਨ੍ਹਾਂ ਕਿਹਾ ਕਿ ‘ਕਾਸ਼ ਅਜਿਹਾ ਇੱਥੇ ਵੀ ਹੁੰਦਾ । ਉੱਥੇ ਹੀ ਦੂਜੇ ਪਾਸੇ ਚੀਨ ਦੀ ਪ੍ਰਯੋਗਸ਼ਾਲਾ ਦੀਆਂ ਖ਼ਬਰਾਂ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਅਮਰੀਕਾ ਗਹਿਰਾਈ ਨਾਲ ਛਾਣਬੀਣ ਕਰ ਰਿਹਾ ਹੈ । ਟਰੰਪ ਨੇ ਕੋਰੋਨਾ ਵਾਇਰਸ ਲਈ ਲਗਾਤਾਰ ਚੀਨ ਤੇ ਵਿਸ਼ਵ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।

Related posts

ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਲੱਗਣ ਦੀ ਆਸ ਦਰਮਿਆਨ ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਿਆ

On Punjab

ਅਮਰੀਕਾ ’ਚ ਇਕ ਲੱਖ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾ

On Punjab

ਫਤਿਹਗੜ੍ਹ ਸਾਹਿਬ ਦੇ ਸਿੱਖ ਪਰਿਵਾਰ ‘ਤੇ ਅਮਰੀਕਾ ‘ਚ ਫਾਇਰਿੰਗ, ਘਰ ਵੜ ਕੇ ਚਾਰ ਮੈਂਬਰਾਂ ਦਾ ਕਤਲ

On Punjab