PreetNama
ਫਿਲਮ-ਸੰਸਾਰ/Filmy

ਸਰਦਾਰ ਲੁਕ ਵਿੱਚ ਨਜ਼ਰ ਆਏ ਅਦਾਰਕਾਰ ਅਮਿਤਾਭ ਬੱਚਨ,ਦੇਖੋ ਖ਼ਾਸ ਤਸਵੀਰਾਂ

Amitabh Bachchan Pics Viral: ਬਾਲੀਵੁਡ ‘ਚ ਆਉਣਾ ਕਰੋੜਾਂ ਲੋਕਾਂ ਦਾ ਸੁਪਨਾ ਹੁੰਦਾ ਹੈ ਤੇ ਉਸ ਸੁਪਨਿਆਂ ਦੀ ਦੁਨੀਆ ਦੇ ਸ਼ਹਿਨਸ਼ਾਹ ਹਨ ਅਮਿਤਾਭ ਬੱਚਨ। ਜੋ ਕਿ ਸਦੀਆਂ ਤੋਂ ਮਹਾਨਾਇਕ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਸਰਦਾਰੀ ਵਾਲੀ ਲੁੱਕ ਦੀ ਫੋਟੋ ਸ਼ੇਅਰ ਕਰਦੇ ਹੋਏ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਪੋਸਟ ‘ਤੇ ਬਾਲੀਵੁੱਡ ਦੇ ਨਾਮੀ ਸਿਤਾਰਿਆਂ ਜਿਵੇਂ ਇਹਾਨਾ ਢਿੱਲੋਂ, ਭੂਮੀ ਪੇਡਨੇਕਰ, ਮਨੀਸ਼ ਪਾਲ, ਕੁਲਰਾਜ ਰੰਧਾਵਾ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਨੇ । ਫੈਨਜ਼ ਉਨ੍ਹਾਂ ਦੀ ਇਸ ਲੁੱਕ ਤਾਰੀਫ ਕਰ ਰਹੇ ਨੇ । ਅਜੇ ਤੱਕ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਦੱਸ ਦਈਏ ਇਹ ਫੋਟੋ ਸੁਹਾਗ ਫ਼ਿਲਮ ਦੇ ਸੁਪਰ ਹਿੱਟ ਗੀਤ ‘ਤੇਰੀ ਰੱਬ ਨੇ ਬਣਾਦੀ ਜੋੜੀ’ ਦੇ ਸ਼ੂਟਿੰਗ ਸਮੇਂ ਦੀ ਹੈ ।

ਇਸ ਗੀਤ ‘ਚ ਅਮਿਤਾਭ ਬੱਚਨ ਤੇ ਰੇਖਾ ਪੰਜਾਬੀ ਪਹਿਰਾਵੇ ‘ਚ ਦਿਖਾਈ ਦਿੱਤੇ ਸਨ। ਜੇ ਗੱਲ ਕਰੀਏ ਤਾਂ ਕਈ ਹੋਰ ਬਾਲੀਵੁੱਡ ਦੇ ਸਿਤਾਰੇ ਜਿਵੇਂ ਨੇਹਾ ਧੂਪੀਆ, ਅੰਗਦ ਬੇਦੀ, ਰਣਦੀਪ ਹੁੱਡਾ, ਗੋਲਡੀ ਬਹਿਲ ਹੋਰਾਂ ਨੇ ਵਿਸਾਖੀਆਂ ਦੀਆਂ ਵਧਾਈਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਨੇ । ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜ਼ਿਆਦਾਤਰ ਅਮਿਤਾਭ ਟਵਿੱਟਰ ‘ਤੇ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।

ਦੱਸ ਦੇਈਏ ਕਿ ਕੋਰੋਨਾ ਦੇ ਚਲਦੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ PM Cares Fund ਵਿੱਚ ਕਰੋੜਾਂ ਰੁਪਏ ਦਾਨ ਕੀਤੇ ਹਨ। ਇਹਨਾਂ ਸਿਤਾਰਿਆਂ ਦੇ ਇਸ ਕਦਮ ਦੀ ਫੈਨਜ਼ ਦੇ ਨਾਲ ਨਾਲ ਪੀ ਐਮ ਮੋਦੀ ਨੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਾਹਨਾ ਕੀਤੀ ਹੈ।ਦੱਸਣਯੋਗ ਹੈ ਕਿ ਬਾਲੀਵੁਡ ਅਤੇ ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

Related posts

ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ‘ਚੋਂ ਕੌਣ ਬਣੇਗਾ ‘ਫੁੱਫੜ ਜੀ’

On Punjab

ਆਦਿੱਤਿਆ ਪੰਚੋਲੀ-ਕੰਗਨਾ ਦੀ ਜੰਗ: ਕੰਗਨਾ ਨੂੰ ਕੋਰਟ ਵੱਲੋਂ ਸੰਮਨ

On Punjab

Sidharth ਦੀ ਮੌਤ ਦੇ 57 ਦਿਨ ਬਾਅਦ ਸ਼ਹਨਾਜ਼ ਗਿੱਲ ਨੇ ਪਹਿਲੀ ਬਾਰ ਸ਼ੇਅਰ ਕੀਤਾ ਪੋਸਟ, ‘ਤੂੰ ਮੇਰਾ ਹੈ ਔਰ…’

On Punjab