17.2 F
New York, US
January 25, 2026
PreetNama
ਫਿਲਮ-ਸੰਸਾਰ/Filmy

ਕੋਰੋਨਾ ਵਾਇਰਸ ਕਾਰਨ ਸੰਨੀ ਲਿਓਨੀ ਨੂੰ ਲੱਗਦਾ ਹੈ ਡਰ, ਫੈਨਜ਼ ਨੂੰ ਦਿੱਤੀ ਸਲਾਹ

Sunny Leone scare corona : ਸੰਨੀ ਲਿਓਨੀ ਇੱਕ ਵਾਰ ਫਿਰ ਤੋਂ ਆਪਣੀਆਂ ਤਸਵੀਰਾਂ ਦੀ ਵਜ੍ਹਾ ਕਾਰਨ ਸੁਰਖੀਆਂ ਬਟੋਰ ਰਹੀ ਹੈ। ਇਸ ਵਾਰ ਸੰਨੀ ਲਿਓਨੀ ਨੇ ਆਪਣੀਆਂ ਤਸਵੀਰਾਂ ਦੇ ਜ਼ਰੀਏ ਫੈਨਜ਼ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਮੇਂ ਭੀੜਭਾੜ ਵਾਲੇ ਇਲਾਕਿਆਂ ਤੋਂ ਬਚਣਾ ਕਿੰਨਾ ਜਰੂਰੀ ਹੈ। ਵੈਸੇ ਤਾਂ ਸੰਨੀ ਲਿਓਨੀ ਤਸਵੀਰਾਂ ਵਿੱਚ ਇੱਕ ਦਮ ਇਕੱਲੀ ਨਜ਼ਰ ਆ ਰਹੀ ਹੈ।

ਤਸਵੀਰਾਂ ਵਿੱਚ ਸੰਨੀ ਲਿਓਨੀ ਪਰਪਲ ਕਲਰ ਦੇ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਸੰਨੀ ਲਿਓਨੀ ਸ਼ਾਂਤ ਬੈਠੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿੱਚ ਸੰਨੀ ਲਿਓਨੀ ਇਕੱਲੇ ਹੀ ਪੋਜ ਦਿੰਦੀ ਨਜ਼ਰ ਆ ਰਹੀ ਹੈ। ਆਪਣੀ ਤਸਵੀਰ ਦੇ ਕੈਪਸ਼ਨ ਵਿੱਚ ਵੀ ਸੰਨੀ ਨੇ ਫੈਨਜ਼ ਨੂੰ ਇਕੱਲੇ ਰਹਿਣ ਦੀ ਸਲਾਹ ਦਿੱਤੀ ਹੈ। ਤਸਵੀਰਾਂ ਤੋਂ ਸਾਫ਼ ਹੈ ਕਿ ਸੰਨੀ ਇਸ ਸਮੇਂ ਕਿਸੇ ਨਾਲ ਵੀ ਮਿਲ ਨਹੀਂ ਰਹੀ ਹੈ।

ਕੋਰੋਨਾ ਵਾਇਰਸ ਤੋਂ ਬਚਣ ਲਈ ਇਹ ਕਦਮ ਚੁੱਕਣਾ ਕਾਫ਼ੀ ਜਰੂਰੀ ਹੈ। ਸੰਨੀ ਲਿਓਨੀ ਆਪਣੇ ਫੈਨਜ਼ ਨੂੰ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਦੱਸ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਵੀ ਇਸ ਸਮੇਂ ਕਾਫ਼ੀ ਖਿਆਲ ਰੱਖ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਸੰਨੀ ਲਿਓਨੀ ਆਪਣੇ ਫੈਨਜ਼ ਨੂੰ ਜਾਗਰੂਕ ਰਹਿਣ ਦੀ ਸਲਾਹ ਦੇ ਚੁੱਕੀ ਹੈ।

ਸੰਨੀ ਲਿਓਨੀ ਨੂੰ ਕਈ ਵਾਰ ਮਾਸਕ ਲਗਾ ਕੇ ਘੁੰਮਦੇ ਹੋਏ ਵੇਖਿਆ ਜਾ ਚੁੱਕਿਆ ਹੈ। ਸੰਨੀ ਲਿਓਨੀ ਦੀਆਂ ਤਸਵੀਰਾਂ ਫੈਨਜ਼ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ। ਇਹੀ ਵਜ੍ਹਾ ਹੈ ਕਿ ਸੰਨੀ ਲਿਓਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਹਨ। ਸੰਨੀ ਲਿਓਨੀ ਦੀਆਂ ਤਸਵੀਰਾਂ ਨੂੰ ਵੇਖਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਾਲੀਵੁਡ ਦੀ ਇਹ ਹਸੀਨਾ ਕੋਰੋਨਾ ਵਾਇਰਸ ਦਾ ਡਟ ਕੇ ਸਾਹਮਣਾ ਕਰ ਰਹੀ ਹੈ।

ਸੰਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸੰਨੀ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸੰਨੀ ਦੀ ਅਦਾਕਾਰੀ ਨੂੰ ਦਰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸੰਨੀ ਨੇ ਹੁਣ ਤੱਕ ਕਈ ਫਿਲਮਾਂ ‘ਚ ਆਈਟਮ ਗੀਤ ਕੀਤੇ ਨੇ ਜੋ ਖੂਬ ਪਸੰਦ ਵੀ ਕੀਤੇ ਗਏ ਹਨ।

Related posts

‘ਮੈਡਮ ਬੈਠ ਜਾਓ’ PAK ਦੀ ਵਕਾਲਤ ਕਰਨ ਵਾਲੀ Ilhan Omar ਨੂੰ Priyanka Chaturvedi ਨੇ ਦਿਖਾਇਆ ਸ਼ੀਸ਼ਾ

On Punjab

Sushant Singh Rajput Case: ਡਰੱਗ ਮਾਮਲੇ ‘ਚ ਅਦਾਕਾਰ ਦੇ ਕਰੀਬੀ ਸਿਧਾਰਥ ਪਿਠਾਨੀ ਗ੍ਰਿਫ਼ਤਾਰ, 14 ਜੂਨ ਨੂੰ ਹੀ ਪਹਿਲੀ ਬਰਸੀ

On Punjab

Khatron Ke Khiladi 12 : ਸ਼ਿਵਾਂਗੀ ਜੋਸ਼ੀ ਤੋਂ ਪਹਿਲਾਂ ਇਸ ਮੁਕਾਬਲੇਬਾਜ਼ ਦੀ ਚਮਕੀ ਕਿਸਮਤ, ਵਾਈਲਡ ਕਾਰਡ ਐਂਟਰੀ ਰਾਹੀਂ ਸ਼ੋਅ ‘ਚ ਹੋਈ ਵਾਪਸੀ

On Punjab