PreetNama
ਸਿਹਤ/Health

ਭਾਰਤ ‘ਚ ਕੋਰੋਨਾ ਵਾਇਰਸ ਦੂਜੇ ਪੜਾਅ ‘ਤੇ, ਤੀਜੇ ਪੜਾਅ ‘ਤੇ ਪਹੁੰਚਿਆ ਤਾਂ ਸਥਿਤੀ ਹੋਵਗੀ ਬੇਹੱਦ ਗੰਭੀਰ

Coronavirus India Stage: ਨਵੀਂ ਦਿੱਲੀ: ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਘਾਤਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਤਿਆਰੀ ਕਰ ਰਹੀਆਂ ਹਨ, ਪਰ ਲੋਕਾਂ ਦੇ ਯਤਨਾਂ ਤੋਂ ਬਿਨ੍ਹਾਂ ਕੋਰੋਨਾ ਵਾਇਰਸ ਨੂੰ ਹਰਾਇਆ ਨਹੀਂ ਜਾ ਸਕਦਾ । ਕੋਰੋਨਾ ਇਸ ਸਮੇਂ ਭਾਰਤ ਵਿੱਚ ਦੂਜੇ ਪੜਾਅ ‘ਤੇ ਹੈ । ਜੇਕਰ ਇਹ ਤੀਜੇ ਪੜਾਅ ‘ਤੇ ਪਹੁੰਚ ਜਾਂਦਾ ਹੈ, ਤਾਂ ਇਸ ਨੂੰ ਰੋਕਣਾ ਬਹੁਤ ਮੁਸ਼ਕਲ ਹੋਵੇਗਾ ਅਤੇ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ । ਤੀਜੇ ਪੜਾਅ ਤੱਕ ਕੋਰੋਨਾ ਨਾ ਪਹੁੰਚੇ ਲਈ ਮਹੱਤਵਪੂਰਨ ਹੈ ਕਿ ਜਨਤਕ ਥਾਵਾਂ ‘ਤੇ ਭੀੜ ਘੱਟ ਕੀਤੀ ਜਾਵੇ ਤਾਂ ਜੋ ਲਾਗ ਦਾ ਖ਼ਤਰਾ ਘੱਟ ਹੋ ਸਕੇ ।

ਜੇਕਰ ਇਥੇ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਇਟਲੀ ਵਿੱਚ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 475 ਲੋਕਾਂ ਦੀ ਮੌਤ ਹੋ ਗਈ ਹੈ । ਇਹ ਅੰਕੜਾ ਕਿਸੇ ਵੀ ਦੇਸ਼ ਵਿੱਚ ਇੱਕ ਦਿਨ ਵਿੱਚ ਹੋਈਆਂ ਮੌਤਾਂ ਵਿੱਚ ਸਭ ਤੋਂ ਵੱਧ ਜ਼ਿਆਦਾ ਹੈ । ਪਿਛਲੇ ਤਿੰਨ ਦਿਨਾਂ ਵਿੱਚ ਇਟਲੀ ਵਿੱਚ 1169 ਮੌਤਾਂ ਹੋਈਆਂ ਹਨ । ਚੀਨ ਵਿੱਚ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । WHO ਦੀ ਰੀਜਨਲ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕੋਰੋਨਾ ਦੇ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ । ਪੂਨਮ ਖੇਤਰਾਪਾਲ ਨੇ ਕਿਹਾ ਹੈ ਕਿ ਕਮਿਊਨਿਟੀ ਟਰਾਂਸਮਿਸ਼ਨ ਵਿੱਚ ਬਹੁਤ ਸਾਰੇ ਲੋਕ ਪ੍ਰਭਾਵਿਤ ਹਨ । ਚੌਥੇ ਪੜਾਅ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇਟਲੀ ਨੇ ਕਾਰਵਾਈ ਕਰਨ ਵਿੱਚ ਕਾਫ਼ੀ ਸਮਾਂ ਲਿਆ, ਜਿਸ ਕਾਰਨ ਉੱਥੇ ਇਸ ਵਾਇਰਸ ਦਾ ਕਹਿਰ ਵਧਿਆ ਹੈ ।

ਦੱਸ ਦੇਈਏ ਕਿ ਇਸ ਵਾਇਰਸ ਵਿੱਚ ਚਾਰ ਪੜਾਅ ਸ਼ਾਮਿਲ ਹਨ । ਜਿਸਦੇ ਪਹਿਲੇ ਪੜਾਅ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਉਹ ਲੋਕ ਸਨ ਜੋ ਚੀਨ, ਇਟਲੀ ਵਰਗੇ ਦੇਸ਼ਾਂ ਦੀ ਯਾਤਰਾ ਕਰ ਕੇ ਆਏ ਹਨ । ਜਿਸ ਤੋਂ ਬਾਅਦ ਦੂਜੇ ਪੜਾਅ ਵਿੱਚ ਦੇਸ਼ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਆਏ ਲੋਕਾਂ ਤੋਂ ਇਹ ਵਾਇਰਸ ਹੋ ਰਿਹਾ ਹੈ । ਫਿਲਹਾਲ ਭਾਰਤ ਵੀ ਇਸੇ ਪੜਾਅ ਵਿੱਚ ਹੈ । ਇਸ ਤੋਂ ਬਾਅਦ ਤੀਜੇ ਪੜਾਅ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਹੁੰਦਾ ਹੈ । ਜਿਸਦਾ ਬਾਰੇ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ । ਇਸ ਤੋਂ ਬਾਅਦ ਚੌਥਾ ਯਾਨੀ ਕਿ ਆਖਰੀ ਪੜਾਅ ਵਿੱਚ ਇੰਨਾ ਫੈਲ ਚੁੱਕਾ ਹੋਵੇਗਾ ਕਿ ਇਸ ਨੂੰ ਰੋਕ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ । ਜਿਸ ਤੋਂ ਬਾਅਦ ਇਸਦਾ ਅੰਤ ਕਦੋਂ ਹੋਵੇਗਾ ਕੁਝ ਨਹੀਂ ਪਤਾ ।

ਉੱਥੇ ਹੀ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਮਾਰਚ, 2020 ਨੂੰ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ, ਜਿਸ ਵਿੱਚ ਉਹ ਕੋਰੋਨਾ ਵਾਇਰਸ ਨਾਲ ਜੁੜੇ ਮੁੱਦਿਆਂ ਅਤੇ ਇਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ‘ਤੇ ਗੱਲ ਕਰਨਗੇ । ਪੀਐੱਮ ਮੋਦੀ ਨੇ ਟਵੀਟ ਵਿੱਚ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ।

Related posts

Exercise for mental health: How much is too much, and what you need to know about it

On Punjab

ਗਰਭਕਾਲ ਦੌਰਾਨ ਕਰੋ ਇਹ ਕੰਮ, ਬੱਚਾ ਹੋਏਗਾ ਅਕਲਮੰਦ

On Punjab

ਰਾਤ ਨੂੰ ਰੌਸ਼ਨੀ ‘ਚ ਸੌਣਾ ਤੁਹਾਨੂੰ ਬਣਾ ਸਕਦਾ ਹੈ ਮੋਟਾਪੇ ਦਾ ਸ਼ਿਕਾਰ

On Punjab