PreetNama
ਖਾਸ-ਖਬਰਾਂ/Important News

ਪਾਕਿਸਤਾਨ ‘ਚ ਮਾਰੇ ਗਏ ਹਰਮੀਤ ਸਿੰਘ ਦਾ ਡੈੱਥ ਸਰਟੀਫਿਕੇਟ NIA ਲਈ ਬਣਿਆ ਵੱਡਾ ਸਵਾਲ

Death Certificate: ਪੰਜਾਬ ‘ਚ ਹਿੰਦੂ ਨੇਤਾਵਾਂ ਦੀ ਤਾਰਗੇਟ ਕੀਲਿੰਗ ਦਾ ਮਾਮਲਾ ਕਾਫੀ ਦਿਲਚਸਪ ਹੋ ਗਿਆ ਹੈ। ਪਾਕਿਸਤਾਨ ‘ਚ ਮਾਰੇ ਗਏ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਕੇ. ਐੱਲ. ਐੱਫ. ਦੇ ਮੁਖੀ ਹਰਮੀਤ ਸਿੰਘ ਉਰਫ ਪੀਐੱਚਡੀ ਦਾ ਨਾਂ ਹੁਣ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਕੇਸ ਤੋਂ ਹਟਾਉਣਾ ਚਾਹੁੰਦੀ ਹੈ। ਅਦਾਲਤ ‘ਚ ਐੱਨ. ਆਈ. ਏ. ਨੇ ਐਪਲੀਕੇਸ਼ਨ ਵੀ ਲਗਾਈ ਹੈ ਪਰ ਅਦਾਲਤ ਨੇ ਐੱਨ. ਆਈ. ਏ. ਨੂੰ ਉਸ ਦੀ ਡੈੱਥ ਵੈਰੀਫਿਕੇਸ਼ਨ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਪਰ ਹੁਣ ਇਸ ਦੀ ਰਿਪੋਰਟ ਕਿਵੇਂ ਪੇਸ਼ ਕੀਤੀ ਜਾਵੇ, ਇਹ ਐੱਨ. ਆਈ. ਏ. ਲਈ ਮੁਸੀਬਤ ਬਣੀ ਹੋਈ ਹੈ ਕਿਉਂਕਿ ਉਸ ਦੀ ਮੌਤ ਪਾਕਿਸਤਾਨ ‘ਚ ਹੋਈ ਹੈ।

ਸੋਮਵਾਰ ਨੂੰ ਅਦਾਲਤ ਨੇ ਕੇਸ ਦੀ ਤਰੀਖ ਇਸੇ ਮਹੀਨੇ ਦੇ ਆਖਿਰ ‘ਚ ਪਾ ਦਿੱਤੀ ਸੀ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ‘ਚ ਕੁਝ ਸਮਾਂ ਪਹਿਲਾਂ ਹੋਈ ਤਾਰਗੇਟ ਕੀਲਿੰਗ ਨਾਲ ਜੁੜੇ ਕੇਸਾਂ ਦੀ ਜਾਂਚ ਐੱਨ. ਆਈ. ਏ. ਕਰ ਰਹੀ ਹੈ। ਐੱਨ. ਆਈ. ਏ. ਵਲੋਂ ਜਦੋਂ ਕੇਸ ਨਾਲ ਜੁੜੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕੀਤੀ ਗਈ ਸੀ। ਉਸ ਸਮੇਂ ਪਾਕਿਸਤਾਨ ‘ਚ ਰਹਿ ਰਹੇ ਹਰਮੀਤ ਸਿੰਘ ਉਰਫ ਪੀਐੱਚਡੀ ਦਾ ਨਾਂ ਵੀ ਦੋਸ਼ੀਆਂ ‘ਚ ਸ਼ਾਮਲ ਕੀਤਾ ਸੀ। ਉਸ ‘ਤੇ ਦੋਸ਼ ਸੀ ਕਿ ਤਾਰਗੇਟ ਦੀ ਕੀਲਿੰਗ ‘ਚ ਹੱਤਿਆਵਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁੱਖ ਦੋਸ਼ੀਆਂ ਨੂੰ ਹਥਿਆਰਾਂ ਆਦਿ ਦੀ ਟ੍ਰੇਨਿੰਗ ਉਸ ਵਲੋਂ ਦਿੱਤੀ ਗਈ ਸੀ ਪਰ ਇਸ ਦੌਰਾਨ ਜਨਵਰੀ ‘ਚ ਹਰਮੀਤ ਸਿੰਘ ਦੀ ਮੌਤ ਦੀ ਖਬਰ ਆਈ ਸੀ। ਐੱਨ. ਆਈ. ਏ. ਵਲੋਂ ਉਸ ਦਾ ਨਾਂ ਕੇਸ ਤੋਂ ਹਟਾਉਣ ਲਈ ਅਰਜੀ ਵੀ ਦਿੱਤੀ ਸੀ। ਇਹ ਅਰਜੀ 20 ਫਰਵਰੀ ਨੂੰ ਲਗਾਈ ਸੀ ਜਿਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨਿਸ਼ਚਿਤ ਕੀਤੀ ਸੀ।

ਐੱਨ. ਆਈ. ਏ. ਹੈਪੀ ਦੀ ਰਿਪੋਰਟ ਪੇਸ਼ ਨਹੀਂ ਕਰ ਸਕੀ। ਪੰਜਾਬ ‘ਚ ਤਾਰਗੇਟ ਕੀਲਿੰਗ ਦੌਰਾਨ ਆਰ. ਐੱਸ. ਐੱਸ. ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਸੁਲਤਾਨ ਮਸੀਤ ਸਮੇਤ ਕਈ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ ਹਰਮੀਤ ਸਿੰਘ ਪੀਐੱਚਡੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਉਰਫ ਕੈਨੇਡੀਅਨ, ਅਨਿਲ ਕੁਮਾਰ ਉਰਫ ਕਾਲਾ, ਧਰਮਿੰਦਰ ਸਿੰਘ, ਗੁਰਜਿੰਦਰ ਸਿੰਘ ਉਰਫ ਸ਼ਾਸਤਰੀ, ਗੁਰਸ਼ਰਨਬੀਰ ਸਿੰਘ ਤੇ ਗੁਰਜੰਟ ਸ਼ਾਮਲ ਸਨ।

Related posts

ਹੜ੍ਹਾਂ ਦੀ ਮਾਰ: ਉਮਰਾਂ ਦੀ ਕਮਾਈ ਪਾਣੀ ’ਚ ਰੁੜ੍ਹੀ

On Punjab

ਉਮਰ ਨੇ ਉਪ ਰਾਜਪਾਲ ਦੇ ਬਿਆਨ ’ਤੇ ਕੱਸਿਆ ਤਨਜ਼….ਕਿਹਾ ‘ਦੇਰ ਆਏ ਦਰੁਸਤ ਆਏ’

On Punjab

US-Taiwan-China : ਚੀਨ ਦੀ ਧਮਕੀ ਨੂੰ ਦਰਕਿਨਾਰ ਕਰਦੇ ਹੋਏ ਇਕ ਹੋਰ ਅਮਰੀਕੀ ਵਫ਼ਦ ਤਾਈਵਾਨ ਪਹੁੰਚਿਆ

On Punjab