PreetNama
ਫਿਲਮ-ਸੰਸਾਰ/Filmy

ਆਖਿਰ ਕਿਉਂ ਜੱਸੀ ਗਿੱਲ ਲਈ ਹੁੰਦਾ ਹੈ 3 ਮਾਰਚ ਦਾ ਦਿਨ ਖ਼ਾਸ ? ਸ਼ੇਅਰ ਕੀਤੀ ਵੀਡੀਓ

Jassie Gill daughter birthday : ਪਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

ਦਸ ਦੇਈਏ ਕਿ 3 ਮਾਰਚ ਦਾ ਦਿਨ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੀ ਜ਼ਿੰਦਗੀ ਵਿੱਚ ਬਹੁਤ ਹੀ ਖਾਸ ਹੁੰਦਾ ਹੈ। ਕਿਉਂਕਿ ਇਸ ਦਿਨ ਜਿੱਥੇ ਉਹਨਾਂ ਦੇ ਭਰਾ ਬੱਬਲ ਰਾਏ ਦਾ ਜਨਮ ਦਿਨ ਹੁੰਦਾ ਹੈ ਉੱਥੇ ਹੀ ਉਹਨਾਂ ਦੀ ਬੇਟੀ ਰੂਜਸ ਕੌਰ ਗਿੱਲ ਦਾ ਵੀ ਜਨਮ ਦਿਨ ਹੁੰਦਾ ਹੈ।
ਇਸ ਖ਼ਾਸ ਦਿਨ ਨੂੰ ਹੋਰ ਖ਼ਾਸ ਬਣਾਉਣ ਲਈ ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਆਕਾਊਂਟ ਤੋਂ ਆਪਣੀ ਨੰਨ੍ਹੀ ਪਰੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜੱਸੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕ ਇਸ ਵੀਡੀਓ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ।

ਜੱਸੀ ਗਿੱਲ ਇਸ ਵੀਡੀਓ ਵਿੱਚ ਰੂਜਸ ਨੂੰ ਕਹਿ ਰਹੇ ਹਨ ਕਿ ਉਸ ਦਾ ਜਨਮ ਦਿਨ ਹੈ ਪਰ ਉਹ ਬੜੇ ਹੀ ਮਾਸੂਮੀਅਤ ਨਾਲ ਆਪਣੀ ਮੰਮੀ ਨੂੰ ਬਰਥਡੇ ਵਿੱਸ਼ ਕਰਦੀ ਹੈ। ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਹਾਲ ਹੀ ਵਿੱਚ ਫਿਲਮ ‘ਪੰਗਾ’ ਰਿਲੀਜ਼ ਹੋਈ ਹੈ ਜਿਸ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਉਹਨਾਂ ਦੀ ਇੱਕ ਹੋਰ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਅਗਸਤ ਵਿੱਚ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਇਲਾਵਾ ਉਹ ‘ਸੋਨਮ ਗੁਪਤਾ ਬੇਵਫ਼ਾ ਹੈ’ ਵਿੱਚ ਵੀ ਨਜ਼ਰ ਆ ਸਕਦੇ ਹਨ। ਜੱਸੀ ਗਿੱਲ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉਹਨਾਂ ਨੂਮ ਅਕਸਰ ਹੀ ਮੀਡੀਆ ਆਪਣੇ ਕੈਮਰਿਆਂ ‘ਚ ਕੈਦ ਕਰਦੀ ਰਹਿੰਦੀ ਹੈ। ਜੱਸੀ ਗਿੱਲ ਇੱਕ ਬਹੁਤ ਹੀ ਵਧੀਆ ਸਿੰਗਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਅਦਾਕਾਰ ਵੀ ਹਨ।

ਉਹਨਾਂ ਦੀ ਗਾਇਕੀ ਨੂੰ ਤਾਂ ਦਰਸ਼ਕ ਪਸੰਦ ਕਰਦੇ ਹੀ ਹਨ ਨਾਲ ਹੀ ਉਹ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਨੂਮ ਦਿਵਾਨਾ ਕਰ ਰਹੇ ਹਨ। ਜੱਸੀ ਗਿੱਲ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਜੱਸੀ ਨੇ ਬਾਲੀਵੁਡ ਦੀ ਕੁਈਨ ਕੰਗਨਾ ਨਾਲ ਵੀ ਫਿਲਮ ਪੰਗਾ ‘ਚ ਕੰਮ ਕੀਤਾ ਹੈ। ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਤੇ ਨਾਲ ਹੀ ਬਾਲੀਵੁਡ ਸਿਤਾਰਿਆਂ ਨੇ ਵੀ ਉਹਨਾਂ ਦੀ ਅਦਾਕਾਰੀ ਦੀ ਤਾਰਿਫ ਕੀਤੀ।

Related posts

International Emmy Awards 2021 : ਸੁਸ਼ਮਿਤਾ ਸੇਨ ਦੀ ਆਰਿਆ, ਨਵਾਜ਼ੂਦੀਨ ਸਿੱਦੀਕੀ ਤੇ ਵੀਰ ਦਾਸ ਨਹੀਂ ਜਿੱਤ ਸਕੇ ਐਵਾਰਡ

On Punjab

ਮੁੰਬਈ ਪੁਲੀਸ ਹੈਲਪਲਾਈਨ ’ਤੇ ਸਲਮਾਨ ਖਾਨ ਲਈ ਧਮਕੀ ਭਰਿਆ ਸੁਨੇਹਾ, ਮਾਮਲਾ ਦਰਜ

On Punjab

‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRK

On Punjab