PreetNama
ਖਬਰਾਂ/News

ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ 15 ਮਾਰਚ ਨੂੰ

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ ਤੇ ਇੰਟਰਮ ਰਿਲੀਫ ਅਤੇ ਏ.ਸੀ.ਪੀ. ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ ਇਸ ਸਬੰਧੀ ਪਿਛਲੇ ਲੰਮੇ ਸਮੇਂ ਜਥੇਬੰਦੀ ਦੀਆਂ ਸਰਕਾਰ ਪੱਧਰ ਕਈਆਂ ਮੀਟਿੰਗਾਂ ਹੋਈਆਂ ਹਨ ਪ੍ਰੰਤੂ ਸਰਕਾਰ ਵਲੋਂ ਇਸਦਾ ਹੱਲ ਕੱਢਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹਈ ਹੈ ਜਿਸ ਤੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੌਸ ਪਾਇਆ ਜਾ ਰਿਹਾ ਹੈ । ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਇਸ ਟਾਲ ਮਟੌਲ ਦੀ ਨੀਤੀ ਤੋਂ ਦੁੱਖੀ ਹੋ ਕੇ ਇੱਕ ਵਾਰ ਫਿਰ ਕੰਪਿਊਟਰ ਅਧਿਆਪਕ ਸੰਘਰਸ ਵਿੱਢਣ ਲਈ ਮਜਬੂਰ ਹੋ ਗਏ ਹਨ ਇਸੇ ਸੰਘਰਸ ਦੇ ਪਹਿਲੇ ਪੜਾਅ ਤਹਿਤ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 15 ਮਾਰਚ ਐਤਵਾਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾ ਸਮੇਤ ਸਾਮਿਲ ਹੋਣਗੇ । ਜੇਕਰ ਫਿਰ ਵੀ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਂਗਾਂ ਨਾਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਹੋਰ ਤੇਜ ਕੀਤਾ ਜਾਵੇਗਾ । ਇਸ ਮੌਕੇ ਤੇ ਤੇ  ਦਵਿੰਦਰ ਸਿੰਘ ,ਰਵਿੰਦਰ ਸਿੰਘ,ਪ੍ਰਿਤਪਾਲ ਸਿੰਘ,ਸਰਵਜੋਤ ਸਿੰਘ ਮੁੱਤੀ,ਜਤਿੰਦਰ ਕੁਮਾਰ ਗੱਖੜ,ਗੁਲਸ਼ਨ ਕੁਮਾਰ,ਸੰਜੀਵ ਮਨਚੰਦਾ,ਹਰਮੀਤ ਕੁਮਾਰ, ਰੋਹਿਤ ਸ਼ਰਮਾ,ਚੇਤਨ ਕੱਕੜ,ਜਤਿੰਦਰ ਵਰਮਾ, ਇੰਦਰਜੀਤ ਸਿੰਘ ਕਲਸੀ,ਜੋਗਿਂਦਰ,ਸ਼ਮਸ਼ੇਰ ਸਿੰਘ,ਗਗਨਦੀਪ ਸਿੰਘ,ਗੁਰਵ,ਮਨੀਸ਼ ਕੁਮਾਰ,ਕਿਰਨ ਕੁਮਾਰ, ਗੁਰਵਿੰਦਰ ਸਿੰਘ,ਮਿਸਾਲ ਧਵਨ,ਅਰਵਿੰਦ,ਮਹੇਸ਼,ਮੁਕੇਸ਼ ਚੋਹਾਨ, ਦੀਪਕ,ਵਿਜੇ ਕੁਮਾਰ,ਗੋਰਵ ਪੂਰੀ ,ਪਵਨ ਕੁਮਾਰ,ਰਜਨੀਸ਼,ਮੈਡਮ ਨਵਜੋਤ ਕੌਰ,ਸੁਖਵੰਤ ਕੌਰ ਹਾਜਰ ਸਨ।

Related posts

ਐਸਐਸਪੀ ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਜ਼ਾਰੀ, ਭਲਕੇ ਕਰਨਗੇ ਰੇਲਾਂ ਜਾਮ.!!

Pritpal Kaur

Hair Care Tips: ਸਿਹਤਮੰਦ ਤੇ ਚਮਕਦਾਰ ਵਾਲਾਂ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲਣਗੇ ਕਈ ਲਾਭ

On Punjab

18 ਜਨਵਰੀ ਨੂੰ ਸੱਤ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ‘ਚ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਦੇਣਗੀਆਂ ਧਰਨੇ

Pritpal Kaur