67.6 F
New York, US
September 21, 2026
PreetNama
ਫਿਲਮ-ਸੰਸਾਰ/Filmy

ਸ਼ਿਲਪਾ ਦੇ ਦੂਜੀ ਵਾਰ ਮਾਂ ਬਣਨ ’ਤੇ ਬਾਲੀਵੁਡ ਸਿਤਾਰਿਆਂ ਨੇ ਇੰਝ ਦਿੱਤੀਆਂ ਵਧਾਈਆਂ

shilpa-shetty-raj-kundra: ਬਾਲੀਵੁਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਅ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸ਼ਿਲਪਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸ਼ਿਲਪਾ ਸ਼ੈੱਟੀ ਨਾ ਸਿਰਫ਼ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ ਬਲਕਿ ਕਿ ਟੀ ਵੀ ਦੇ ਕਈ ਰਿਐਲਿਟੀ ਸ਼ੋਅਜ਼ ਵੀ ਜੱਜ ਕਰ ਚੁੱਕੀ ਹੈ।

ਸ਼ਿਲਪਾ ਸ਼ੈੱਟੀ ਦੇ ਦੂਜੀ ਵਾਰ ਮਾਂ ਬਣਨ ਦੀ ਖਬਰ ਨਾਲ ਸੋਸ਼ਲ ਮੀਡੀਆ ’ਤੇ ਹਲਚਲ ਵੱਧ ਗਈ ਹੈ। ਸ਼ਿਲਪਾ ਨੇ ਕੁੱਝ ਸਮਾਂ ਪਹਿਲਾਂ ਧੀ ਹੋਣ ਦੀ ਖਬਰ ਇੰਸਟਾਗ੍ਰਾਮ ’ਤੇ ਪੋਸਟ ਕਰਕੇ ਦਿੱਤੀ। ਸ਼ਿਲਪਾ ਨੇ ਆਪਣੀ ਛੋਟੀ ਪਰੀ ਦਾ ਨਾਮ ਅਮੀਸ਼ਾ ਰੱਖਿਆ ਹੈ। ਅਮੀਸ਼ਾ ਦਾ ਜਨਮ 15 ਫਰਵਰੀ 2020 ਨੂੰ ਹੋਇਆ ਹੈ। ਸ਼ਿਲਪਾ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਦਿੱਗਜ ਹੱਸਤੀਆਂ ਵੀ ਉਨ੍ਹਾਂ ਨੂੰ ਵਧਾਈ ਦੇ ਰਹੀਆਂ ਹਨ।

ਸ਼ਿਲਪਾ ਦੀ ਸਭ ਤੋਂ ਕਰੀਬੀ ਦੋਸਤ, ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਨੇ ਸਭ ਤੋਂ ਪਹਿਲਾਂ ਇਸ ਪੋਸਟ ’ਤੇ ਕੁਮੈਂਟ ਕੀਤਾ। ਫਰਾਹ ਦਾ ਪੋਸਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਫਰਾਹ ਨੇ ਕੁਮੈਂਟ ਵਿਚ ਲਿਖਿਆ,‘‘ਭਗਵਾਨ ਜੀ ਤੁਹਾਡਾ ਧੰਨਵਾਦ, ਹੁਣ ਮੈਂ ਇਸ ਤੋਂ ਜ਼ਿਆਦਾ ਇਸ ਨੂੰ ਸੀਕ੍ਰੇਟ ਨਹੀਂ ਰੱਖ ਸਕਦੀ ਸੀ।’’ਫਰਾਹ ਤੋਂ ਇਲਾਵਾ ਮਲਾਇਕਾ ਅਰੋੜਾ ਨੇ ਵੀ ਸ਼ਿਲਪਾ ਦੇ ਪੋਸਟ ’ਤੇ ਕੁਮੈਂਟ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਮਲਾਇਕਾ ਅਰੋੜਾ ਨੇ ਲਿਖਿਆ,‘‘ਬਹੁਤ-ਬਹੁਤ ਵਧਾਈਆਂ ਹੋਣ ਅਤੇ ਹਮੇਸ਼ਾ ਤੁਹਾਡੇ ’ਤੇ ਕਿਰਪਾ ਬਣੀ ਰਹੇ।’’ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਵੀ ਸ਼ਿਲਪਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਭਾਰਤੀ ਸਿੰਘ, ਅਮਿਤਾਭ ਬੱਚਨ ਦੀ ਧੀ ਰਿੱਧਿਮਾ ਕਪੂਰ, ਨੇਹਾ ਧੂਪੀਆ, ਨੀਲਮ ਕੋਠਾਰੀ ਨੇ ਵੀ ਦੂਜੀ ਵਾਰ ਮਾਂ ਬਣਨ ’ਤੇ ਸ਼ਿਲਪਾ ਦੇ ਪੋਸਟ ’ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਸ਼ਿਲਪਾ ਦੂਜੀ ਵਾਰ ਸੈਰੋਗੇਸੀ ਰਾਹੀਂ ਮਾਂ ਬਣੀ ਹੈ।ਸ਼ਿਲਪਾ ਅਤੇ ਰਾਜ ਦਾ ਵਿਆਹ 2009 ਵਿਚ ਹੋਇਆ ਸੀ। ਦੋਵਾਂ ਦਾ ਇਕ ਪੁੱਤਰ ਵਿਆਨ ਵੀ ਹੈ, ਜਿਸ ਦਾ ਜਨਮ 2012 ਵਿਚ ਹੋਇਆ ਸੀ।

Related posts

Sidhu Moosewala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖਾਨ, ਵੀਡੀਓ ਕੀਤੀ ਸ਼ੇਅਰ

On Punjab

Vikrant Massey Net Worth : ਲਗਜ਼ਰੀ ਗੱਡੀਆਂ, ਵਸੂਲਦੇ ਸੀ ਮੋਟੀ ਫੀਸ, ਫੌਰਨ ਚੈੱਕ ਕਰੋ ਵਿਕਰਾਂਤ ਮੈਸੀ ਦੀ ਨੈੱਟਵਰਥ ?

On Punjab

Priyanka Lashes Out : ਨਿਕ ਜੋਨਸ ਦੀ ਬੀਵੀ ਲਿਖੇ ਜਾਣ ’ਤੇ ਭੜਕੀ ਪ੍ਰਿਅੰਕਾ ਚੋਪੜਾ, ਪੁੱਛਿਆ – ਇਹ ਔਰਤਾਂ ਦੇ ਨਾਲ ਹੀ ਕਿਉਂ ਹੁੰਦਾ ਹੈ?

On Punjab