PreetNama
ਫਿਲਮ-ਸੰਸਾਰ/Filmy

ਪ੍ਰਿਅੰਕਾ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਪੁਰਾਣੀ ਤਸਵੀਰ,ਔਰਤਾਂ ਨੂੰ ਦਿੱਤਾ ਖਾਸ ਸੁਨੇਹਾ

priyanka-chopra-shares-old-pic: ਬਾਲੀਵੁਡ ਐਕਟਰੈਸ ਪ੍ਰਿਅੰਕਾ ਚੋਪੜਾ ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਹੈ। ਪ੍ਰਿਅੰਕਾ ਨੇ ਹਾਲੀਵੁੱਡ ਐਕਟਰੈਸ ਏਜਲਿਨਾ ਜੋਲੀ , ਏਮਾ ਵਾਟਸਨ , ਏਮਾ ਸਟੋਨ , ਮਿਸ਼ੇਲ ਓਬਾਮਾ ਅਤੇ ਗਿਗੀ ਹੈਡਿਡ ਨੂੰ ਵੀ ਇਸ ਰੇਸ ਵਿੱਚ ਪਿੱਛੇ ਛੱਡ ਦਿੱਤਾ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਆਏ ਦਿਨ ਪ੍ਰਿਅੰਕਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ।

ਹਾਲ ਹੀ ਵਿਚ ਪ੍ਰਿਅੰਕਾ ਨੇ ਆਪਣੇ ਇੰਸਟਾ ’ਤੇ ਆਪਣੀ ਮਿਸ ਵਰਲਡ ਸਮੇਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਮਹਿਲਾਵਾਂ ਨੂੰ ਖਾਸ ਸੁਨੇਹਾ ਵੀ ਦਿੱਤਾ ਹੈ।ਪ੍ਰਿਅੰਕਾ ਨੇ ਲਿਖਿਆ,‘‘18 ਸਾਲ ਦੀ ਉਮਰ ਵਿਚ ਮਿਸ ਵਰਲਡ ਬਣੀ। ਸਾਲ 2000 ਸੀ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਇਹ ਕੱਲ ਦੀ ਹੀ ਗੱਲ ਹੋਵੇ, ਜਦੋਂ ਮੈਂ ਆਪਣੇ ਸੁਪਨੇ ਨੂੰ ਜੀਅ ਰਹੀ ਸੀ ਪਰ 20 ਸਾਲ ਬਾਅਦ ਵੀ ਸਥਿਤੀਆਂ ਨੂੰ ਬਦਲਣ ਲਈ ਮੇਰਾ ਉਤਸ਼ਾਹ ਉਨਾ ਹੀ ਮਜ਼ਬੂਤ ਹੈ। ਮੈਨੂੰ ਵਿਸ਼ਵਾਸ ਹੈ ਕਿ ਲੜਕੀਆਂ ਵਿਚ ਬਦਲਣ ਦੀ ਅਟੁੱਟ ਸ਼ਕਤੀ ਹੈ, ਜੇ ਉਨ੍ਹਾਂ ਨੂੰ ਉਹ ਖਾਸ ਮੌਕੇ ਮਿਲਣ, ਜਿੰਨ੍ਹਾਂ ਦੀ ਉਹ ਹੱਕਦਾਰ ਹਨ।’’

ਪ੍ਰਿਅੰਕਾ ਦੇ ਇਸ ਪੋਸਟ ਨੂੰ ਫੈਨਜ਼ ਤੇ ਸਿਤਾਰਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਪੋਸਟ ਨੂੰ ਕਈ ਲਾਈਕਸ ਤੇ ਕੁਮੈਂਟ ਮਿਲ ਚੁੱਕੇ ਹਨ।ਪ੍ਰਿਅੰਕਾ ਨੇ ਆਪਣੀ ਮਿਹਨਤ ਨਾਲ ਖ਼ੂਬ ਨਾਮ ਅਤੇ ਸ਼ੌਹਰਤ ਕਮਾਈ ਹੈ।ਤੁਹਾਨੂੰ ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਜੋਧਪੁਰ ਦੇ ਉਮੈਂਦ ਭਵਨ ‘ਚ ਰਾਇਲ ਵੈਡਿੰਗ 1 ਦਸੰਬਰ ਨੂੰ ਇਸਾਈ ਧਰਮ ਅਤੇ 2 ਦਸੰਬਰ ਨੂੰ ਹਿੰਦੂ ਧਰਮ ਦੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।

ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਫ਼ਿਲਮ ‘ਦ ਵ੍ਹਾਈਟ ਟਾਈਗਰ’ ‘ਚ ਨਜ਼ਰ ਆਉਣ ਵਾਲੀ ਹੈ।ਜ਼ਿਕਰਯੋਗ ਹੈ ਕਿ ਪ੍ਰਿਅੰਕਾ ਤੇ ਨਿਕ ਇਸ ਤੋਂ ਪਹਿਲਾਂ ਪ੍ਰੀ-ਗਲੋਬਰ ਪਾਰਟੀ ‘ਚ ਨਜ਼ਰ ਆ ਚੁੱਕੇ ਹਨ, ਜੋ ਬੀਤੇ ਦਿਨੀ ਰੱਖੀ ਗਈ ਸੀ। ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਫ਼ਿਲਮ ‘ਦ ਵ੍ਹਾਈਟ ਟਾਈਗਰ’ ‘ਚ ਨਜ਼ਰ ਆਉਣ ਵਾਲੀ ਹੈ।

Related posts

Canada to cover cost of contraception and diabetes drugs

On Punjab

ਦੀਪਿਕਾ ਪਾਦੁਕੋਣ ਨੇ ਆਪਣੇ ਐਕਸ ਬੁਆਏਫ੍ਰੈਂਡ ਨੂੰ ਲੈ ਕੇ ਆਖੀ ਇਹ ਗੱਲ

On Punjab

ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਯੁਵਰਾਜ ਨੇ ਸਾਂਝੀ ਕੀਤੀ ਤਸਵੀਰ,ਪਾਈ ਪਿਆਰ ਭਰੀ ਪੋਸਟ

On Punjab