PreetNama
ਖਬਰਾਂ/News

ਗੱਟੀ ਰਾਜੋ ਕੇ ਸਕੂਲ ਵਿਚ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨ ਦਾ ਵਿਸ਼ਾਲ ਕੈਂਪ ਆਯੋਜਿਤ

ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਅੱਖਾਂ ਦਾ ਚੈਕਅੱਪ ਅਤੇ ਅਪ੍ਰੇਸ਼ਨਾਂ ਦਾ ਮੁਫ਼ਤ ਦੂਜਾ ਵਿਸ਼ਾਲ ਕੈਂਪ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਦਾਖਾ ਈਸੇਵਾਲ ਕਲੱਬ ਟਰਾਂਟੋ (ਕੈਨੇਡਾ) ਵੱਲੋਂ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਸਕੂਲ ਪ੍ਰਿੰਸੀਪਲ, ਸਟਾਫ਼ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿਚ 65 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕਰਨ ਲਈ 2 ਬੱਸਾਂ ਰਾਹੀ ਲੁਧਿਆਣਾ ਸ਼ੰਕਰਾ ਹਸਪਤਾਲ ਭੇਜੀਆਂ ਗਈਆਂ ਅਤੇ 400 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਕਲੱਬ ਵੱਲੋਂ ਮੁਫ਼ਤ  ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਡੀ ਕਲੱਬ ਪਿਛਲੇ ਲੰਬੇ ਸਮੇਂ ਤੋਂ ਐੱਨਆਰਆਈ ਸੱਜਣਾਂ ਦੀ ਮੱਦਦ ਨਾਲ ਪਿਛੜੇ ਇਲਾਕਿਆਂ ਵਿਚ ਸਿੱਖਿਆ ਅਤੇ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ  ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਹਸਪਤਾਲ ਅਤੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦਾ ਇਹ ਇਲਾਕਾ ਸਿਹਤ ਸਹੂਲਤਾਂ ਪੱਖੋਂ ਬੇਹੱਦ ਪਿਛੜਿਆ ਅਤੇ ਅਜਿਹੇ ਕੈਂਪ ਇਨ੍ਹਾਂ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ। ਕੈਂਪ ਨੂੰ ਸਫਲ ਬਣਾਉਣ ਵਿਚ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਭੱਠਲ ਲੁਧਿਆਣਾ, ਪ੍ਰਾਜੈਕਟ ਇੰਚਾਰਜ ਪਰਮਿੰਦਰ ਸਿੰਘ ਸੋਢੀ, ਸੁਸਾਇਟੀ ਮੈਂਬਰ ਡਾ. ਜਗਵਿੰਦਰ ਸਿੰਘ ਜੋਬਨ ਬਾਰੇ ਕੇ, ਸਕੂਲ ਸਟਾਫ਼ ਅਤੇ ਐੱਨਐੱਸਐੱਸ ਦੇ ਵਲੰਟੀਅਰਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਵਿਚ ਸ਼ੰਕਰਾ ਹਸਪਤਾਲ ਦੀ ਮਾਹਿਰਾਂ ਡਾ. ਪ੍ਰਤੀਕ, ਡਾ. ਅਮਰਿੰਦਰ ਸਿੰਘ, ਡਾ. ਰਘਵੀਰ ਸਿੰਘ, ਡਾ. ਗੁਰਜੰਟ ਸਿੰਘ, ਬਲਵਿੰਦਰ ਸਿੰਘ ਭੱਠਲ, ਮਨਦੀਪ ਸਿੰਘ, ਅਮਨਦੀਪ ਕੌਰ ਤੇ ਕਿਰਨਦੀਪ ਕੌਰ ਦੀ ਟੀਮ ਨੇ ਮਰੀਜਾਂ ਦਾ ਸੁਚੱਜੇ ਢੰਗ ਨਾਲ ਚੈੱਕਅੱਪ ਕੀਤਾ ਅਤੇ ਅੱਖਾਂ ਦੀ ਸੰਭਾਲ ਪ੍ਰਤੀ ਸੁਚੱਜੇ ਢੰਗ ਨਾਲ ਜਾਗਰੂਕ ਵੀ ਕੀਤਾ। ਕੈਂਪ ਵਿਚ ਬਲਵਿੰਦਰ ਸਿੰਘ ਭੱਠਲ ਸਰਪੰਚ, ਲਾਲ ਸਿੰਘ ਸਰਪੰਚ, ਕਰਮਜੀਤ ਸਿੰਘ ਸਰਪੰਚ, ਮੁਖ਼ਤਿਆਰ ਸਿੰਘ ਹਜ਼ਾਰਾ, ਗੁਰਮੀਤ ਸਿੰਘ ਮਹਿਮਾ  ਤੋਂ ਇਲਾਵਾ ਸਕੂਲ  ਸਟਾਫ ਸੁਖਵਿੰਦਰ  ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ, ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ, ਪ੍ਰਵੀਨ ਬਾਲਾ, ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Related posts

ਉਪ ਜਿਲਾ ਸਿਖਿਆ ਅਫਸਰ ਵੱਲੋਂ ਸਰਕਾਰੀ ਸਕੂਲਾਂ ਦਾ ਨਿਰੀਖਣ

Pritpal Kaur

ਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧ

On Punjab

ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ

On Punjab