PreetNama
ਖਾਸ-ਖਬਰਾਂ/Important News

ਤੁਰਕੀ ‘ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਜਹਾਜ਼3

Turkey Plane Skids Off Runway: ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਯਾਤਰੀ ਜਹਾਜ਼ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਰਨਵੇ ਤੋਂ ਖਿਸਕ ਗਿਆ ਅਤੇ ਤਿੰਨ ਹਿੱਸਿਆਂ ਵਿੱਚ ਟੁੱਟ ਗਿਆ । ਇਸ ਭਿਆਨਕ ਹਾਦਸੇ ਕਾਰਨ ਜਹਾਜ਼ ਦਾ ਸਾਰਾ ਹਿੱਸਾ ਅਲੱਗ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਪੇਗਾਸਸ ਏਅਰਲਾਇੰਸ ਦਾ ਹੈ । ਇਸ ਹਾਦਸੇ ਸਮੇਂ ਜਹਾਜ਼ ਵਿੱਚ 177 ਲੋਕ ਸਵਾਰ ਸਨ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ, ਪਰ 120 ਲੋਕ ਜ਼ਖ਼ਮੀ ਹੋਏ ਹਨ ।

ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਜਹਾਜ਼ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਸਮੇਂ ਹਵਾਈ ਅੱਡੇ ‘ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਵੀ ਪੈ ਰਿਹਾ ਸੀ । ਇਸ ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ । ਜਿਸ ਤੋਂ ਬਾਅਦ ਤੁਰੰਤ ਹੀ ਫਾਇਰ ਫਾਈਟਰਾਂ ਨੇ ਮੌਕੇ ‘ਤੇ ਪਹੁੰਚ ਕੇ ਇਸ ਅੱਗ ਨੂੰ ਕਾਬੂ ਕਰ ਲਿਆ ।

ਇਸ ਹਾਦਸੇ ਦੀਆਂ ਕੁਝ ਲਾਈਵ ਤਸਵੀਰਾਂ ਤੁਰਕੀ ਦੇ ਟੀਵੀ ਚੈਨਲਾਂ ਵੱਲੋਂ ਦਿਖਾਈਆਂ ਗਈਆਂ । ਇਸ ਸਬੰਧੀ ਇੱਕ ਵੀਡੀਓ ਵੀ ਸਾਹਣੇ ਆ ਰਹੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਟੁੱਟੇ ਹੋਏ ਜਹਾਜ਼ ਵਿਚੋਂ ਭੱਜ ਰਹੇ ਹਨ ।

Related posts

2 dera factions clash over memorial gate

On Punjab

‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜ, ਨਾਟਕੀ ਢੰਗ ਨਾਲ ਪੁਲੀਸ ਹਿਰਾਸਤ ’ਚੋਂ ਫ਼ਰਾਰ

On Punjab

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

On Punjab