PreetNama
ਰਾਜਨੀਤੀ/Politics

ਮੰਗਲਵਾਰ ਮਿਲ ਸਕਦੀ ਹੈ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ

sonia gandhi in hospital: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਐਤਵਾਰ ਦੇ ਦਿਨ ਪੇਟ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਹਸਪਤਾਲ ਦੇ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੇਟ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਉਨ੍ਹਾਂ ਨੂੰ ਦਾਖਿਲ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਦਾਖਿਲ ਕਰਵਉਣ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ, ਬੇਟੀ ਅਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ।

ਸਰ ਗੰਗਾਰਾਮ ਹਸਪਤਾਲ ਦੇ ਪ੍ਰਧਾਨ ਡਾ: ਡੀ.ਐਸ ਰਾਣਾ ਨੇ ਸੋਮਵਾਰ ਨੂੰ ਕਿਹਾ, “ਸੋਨੀਆ ਗਾਂਧੀ ਨੂੰ ਸ਼ਾਮ ਸੱਤ ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ ਸੀ। ਉਨ੍ਹਾਂ ਦੇ ਪੇਟ ਵਿੱਚ ਇਨਫੈਕਸ਼ਨ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸ ਪ੍ਰਧਾਨ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਜਦੋਂ ਸੰਸਦ ਵਿੱਚ ਬਜਟ ਪੇਸ਼ ਕੀਤਾ ਜਾ ਰਿਹਾ ਸੀ, ਉਸ ਸਮੇਂ ਵੀ ਸੋਨੀਆ ਗਾਂਧੀ ਸੋਨੀਆ ਗਾਂਧੀ ਸੰਸਦ ਵਿੱਚ ਮੌਜੂਦ ਨਹੀਂ ਸਨ।

ਇਸ ਤੋਂ ਪਹਿਲਾ ਵੀ ਸੋਨੀਆ ਗਾਂਧੀ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਸੋਨੀਆ ਗਾਂਧੀ ਕਈ ਵਾਰ ਗੰਗਾਰਾਮ ਹਸਪਤਾਲ ਵਿੱਚ ਵੀ ਦਾਖਿਲ ਹੋ ਚੁੱਕੇ ਹਨ। ਸਾਲ 2011 ਵਿੱਚ ਸੋਨੀਆ ਗਾਂਧੀ ਇਲਾਜ ਲਈ ਅਮਰੀਕਾ ਵੀ ਗਏ ਸਨ।

Related posts

ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਜੋ ਸਹੀ ਹੈ ਉਹੀ ਕਰਨਗੇ ਪ੍ਰਧਾਨ ਮੰਤਰੀ ਮੋਦੀ: ਟਰੰਪ

On Punjab

ਮੈਂ ਕਿਸੇ ਵਿਚਾਰਧਾਰਾ ਨਾਲ ਸਮਝੌਤਾ ਕਰ ਸਕਦਾ ਹਾਂ, ਪਰ ਆਰਐੱਸਐੱਸ ਤੇ ਭਾਜਪਾ ਨਾਲ ਨਹੀਂ – ਰਾਹੁਲ ਗਾਂਧੀ

On Punjab

ਤਿਲੰਗਾਨਾ ਵਿੱਚ ਪਤਨੀ ਦਾ ਕਤਲ ਕਰ ਕੇ ਅੰਗਾਂ ਨੂੰ ਕੁੱਕਰ ’ਚ ਉਬਾਲਿਆ

On Punjab